ਪੰਜਾਬ ਦੇ ਹੁਸ਼ਿਆਰਪੁਰ ’ਚ ਅੱਜ ਰਹੇਗੀ ਬਿਜਲੀ ਬੰਦ

ਹੁਸ਼ਿਆਰਪੁਰ : ਸਿਵਲ ਲਾਈਨਜ਼ ਸਬ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਜੇ.ਈ. ਸੰਨੀ ਠਾਕੁਰ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ 11 ਕੇ.ਵੀ. ਡੀ.ਸੀ. ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ, ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਇਸ ਕਾਰਨ, ਬੁੱਧ ਰਾਮ ਕਲੋਨੀ, ਜੋਧਾ ਮੱਲ ਰੋਡ, ਤਹਿਸੀਲ ਕੰਪਲੈਕਸ, ਮਾਹਿਲਪੁਰ ਅੱਡਾ, ਨਿਊ ਸਿਵਲ ਲਾਈਨਜ਼, ਡੀ.ਸੀ. ਰੋਡ, ਬਸੰਤ ਬਿਹਾਰ, ਸੈਫਰਨ ਸਿਟੀ, ਭਗਤ ਸਿੰਘ ਚੌਕ, ਗੁਰੂ ਨਾਨਕ ਐਵੇਨਿਊ ਆਦਿ ਖੇਤਰ ਪ੍ਰਭਾਵਿਤ ਹੋਣਗੇ।