‘ਆਪ’ ਨੇਤਾ ਦੇ ਪੁੱਤਰ ਨੂੰ ਲੱਗੀ ਗੋਲੀ , ਹਸਪਤਾਲ ‘ਚ ਭਰਤੀ , ਜਾਣੋ ਪੂਰਾ ਮਾਮਲਾ

ਜਲੰਧਰ : ਸ਼ਹਿਰ ਵਿੱਚ ‘ਆਪ’ ਨੇਤਾ ਦੇ ਪੁੱਤਰ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ। ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਫਿਰੋਜ਼ ਵਿੱਚ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੇ ਨੇਤਾ ਗੁਰਮੇਜ ਥਾਪਰ ਦੇ ਪੁੱਤਰ ਨੂੰ ਗੋਲੀ ਲੱਗ ਗਈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਪਿਤਾ ਦੀ ਰਿਵਾਲਵਰ ਨਾਲ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲੀ ਸੈਲਫੀ ਲੈਂਦੇ ਨੌਜਵਾਨ ਨੂੰ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸਨੂੰ ਇਲਾਜ ਲਈ ਪਠਾਨਕੋਟ ਬਾਈਪਾਸ ਨੇੜੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।ਜ਼ਖਮੀ ਦੀ ਪਛਾਣ ਹਰਮਨ ਪੁੱਤਰ ਗੁਰਮੇਜ ਵਾਸੀ ਪਿੰਡ ਫਿਰੋਜ਼ ਵਜੋਂ ਹੋਈ ਹੈ। ਇਸ ਬਾਰੇ ਜਦੋਂ ਮੰਡ ਚੌਕੀ ਦੇ ਇੰਚਾਰਜ ਨੇ ਕਿਹਾ ਕਿ ਹਰਮਨ ਨੂੰ ਸੱਟ ਜ਼ਰੂਰ ਲੱਗੀ ਹੈ ਪਰ ਡਾਕਟਰ ਨੇ ਉਸਨੂੰ ਅਨਫਿੱਟ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਹਰਮਨ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਉਸਦਾ ਬਿਆਨ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਉਹ ਕੁਝ ਕਹਿ ਸਕਣਗੇ। ਇਸ ਦੇ ਨਾਲ ਹੀ ਜ਼ਖਮੀ ਨੌਜਵਾਨ ਦੇ ਪਿਤਾ, ‘ਆਪ’ ਨੇਤਾ ਗੁਰਮੇਜ ਥਾਪਰ ਨੇ ਕਿਹਾ ਕਿ ਇਹ ਮਾਮੂਲੀ ਸੱਟ ਹੈ। ਉਸਦੀ ਹਾਲਤ ਹੁਣ ਠੀਕ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਗੋਲੀ ਲੱਗਣ ਦੀ ਵੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਮੂਲੀ ਗੱਲ ਹੈ।