ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਵੱਡੀ ਰਾਹਤ ਤੇ ਖੁਸ਼ਖ਼ਬਰੀ
ਕੈਨੇਡਾ : ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਵੱਡੀ ਰਾਹਤ ਅਤੇ ਖੁਸ਼ਖ਼ਬਰੀ ਹੈ। ਕੈਨੇਡੀਅਨ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਸਪਾਂਸਰਸ਼ਿਪ ਪ੍ਰੋਗਰਾਮ (PGP) ਇੱਕ ਵਾਰ ਫਿਰ ਸ਼ੁਰੂ ਕੀਤਾ ਹੈ, ਜਿਸ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵਾਰ ਸਰਕਾਰ 17,860 ਸਪਾਂਸਰਸ਼ਿਪ ਅਰਜ਼ੀਆਂ ਸਵੀਕਾਰ ਕਰ ਰਹੀ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਦੁਬਾਰਾ ਇਕੱਠੇ ਹੋਣ ਦਾ ਮੌਕਾ ਮਿਲੇਗਾ।28 ਜੁਲਾਈ ਤੋਂ ਭੇਜੇ ਜਾ ਰਹੇ ਹਨ ਸੱਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (IRCC) ਨੇ 28 ਜੁਲਾਈ, 2025 ਤੋਂ ਸੰਭਾਵੀ ਸਪਾਂਸਰਾਂ ਨੂੰ ਸੱਦਾ ਭੇਜਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ 2020 ਵਿੱਚ “ਦਿਲਚਸਪੀ ਦਾ ਪ੍ਰਗਟਾਵਾ” ਦਾਇਰ ਕੀਤਾ ਸੀ। ਇਹ ਪ੍ਰਕਿਰਿਆ ਅਗਲੇ ਦੋ ਹਫ਼ਤਿਆਂ ਤੱਕ ਜਾਰੀ ਰਹੇਗੀ ਅਤੇ ਸਾਰੇ ਸੱਦੇ ਪੁਰਾਣੇ ਬੈਕਲਾਗ ਨੂੰ ਸਾਫ਼ ਕਰਨ ਲਈ ਹਨ।ਪੀ.ਜੀ.ਪੀ. ਪ੍ਰੋਗਰਾਮ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਸਪਾਂਸਰ ਕਰਨ ਦੀ ਆਗਿਆ ਦਿੰਦਾ ਹੈ। ਇਹ ਪ੍ਰੋਗਰਾਮ ਪਰਿਵਾਰਕ ਪੁਨਰ-ਏਕੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਰਾਹੀਂ ਲੋਕ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਸਥਾਈ ਤੌਰ ‘ਤੇ ਆਪਣੇ ਕੋਲ ਲਿਆ ਸਕਦੇ ਹਨ।ਸੁਪਰ ਵੀਜ਼ਾ ਬਣਿਆ ਸੀ ਇੱਕੋ ਇੱਕ ਵਿਕਲਪ ਪੀ.ਜੀ.ਪੀ. ਰੱਦ ਹੋਣ ਤੋਂ ਬਾਅਦ, ਲੋਕ ਸੁਪਰ ਵੀਜ਼ਾ ਦੇ ਤਹਿਤ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਰਹੇ ਸਨ, ਜੋ ਉਨ੍ਹਾਂ ਨੂੰ 5 ਸਾਲਾਂ ਲਈ ਇੱਕ ਵਾਰ ਦਾਖਲੇ ਅਤੇ 10 ਸਾਲਾਂ ਲਈ ਮਲਟੀਪਲ ਐਂਟਰੀ ਦੀ ਸਹੂਲਤ ਦਿੰਦਾ ਹੈ। ਹਾਲਾਂਕਿ, ਇਸ ਨਾਲ ਪੀ.ਆਰ ਪ੍ਰਾਪਤ ਕਰਨ ਦਾ ਰਸਤਾ ਬੰਦ ਸੀ , ਜਿਸ ਕਾਰਨ ਲੋਕ ਪਰੇਸ਼ਾਨ ਸਨ।2025 ਲਈ ਅਰਜ਼ੀਆਂ ਬੰਦ , ਕਟੌਤੀ ਵੀ ਕੀਤੀ ਗਈ ਹਾਲਾਂਕਿ, ਇਸ ਸਾਲ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਰਕਾਰ ਨੇ 2025 ਲਈ ਇਮੀਗ੍ਰੇਸ਼ਨ ਟੀਚਿਆਂ ਵਿੱਚ 20% ਦੀ ਕਟੌਤੀ ਕੀਤੀ ਹੈ ਅਤੇ ਪੀ.ਜੀ.ਪੀ. ਕੋਟਾ ਵੀ ਘਟਾ ਦਿੱਤਾ ਗਿਆ ਹੈ। ਜਦੋਂ ਕਿ 2023 ਵਿੱਚ 34,000 ਲੋਕਾਂ ਨੂੰ ਪੀ.ਆਰ ਦੇਣ ਦਾ ਟੀਚਾ ਸੀ, ਹੁਣ ਇਸਨੂੰ ਘਟਾ ਕੇ 24,500 ਕਰ ਦਿੱਤਾ ਗਿਆ ਹੈ।ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਪੀ.ਜੀ.ਪੀ. ਮੁੜ ਸ਼ੁਰੂ ਹੋਣ ਦੀ ਖ਼ਬਰ ਨਾਲ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਿਨ੍ਹਾਂ ਲੋਕਾਂ ਨੇ 2020 ਵਿੱਚ ਅਰਜ਼ੀ ਦਿੱਤੀ ਸੀ, ਉਹ ਹੁਣ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਤੌਰ ‘ਤੇ ਆਪਣੇ ਕੋਲ ਲਿਆਉਣ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ। ਕੈਨੇਡੀਅਨ ਸਰਕਾਰ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਹਜ਼ਾਰਾਂ ਪਰਿਵਾਰਾਂ ਨੂੰ ਇੱਕਜੁੱਟ ਕਰੇਗਾ , ਸਗੋਂ ਪੰਜਾਬ ਵਰਗੇ ਰਾਜਾਂ ਤੋਂ ਕੈਨੇਡਾ ਵਿੱਚ ਵਸੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਥਾਈ ਤੌਰ ‘ਤੇ ਆਪਣੇ ਨਾਲ ਰੱਖਣ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ।