ਈ.ਐਸ.ਆਈ.ਸੀ. ਨੇ ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਪੋਰਟਲ ਕੀਤਾ ਲਾਂਚ
ਜਲੰਧਰ: ਈ.ਐਸ.ਆਈ.ਸੀ. ਨੇ ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ ਜਿਸ ਵਿੱਚ ਗੈਰ-ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ 1 ਤੋਂ 31 ਦਸੰਬਰ 2025 ਤੱਕ ਰਜਿਸਟਰ ਕਰ ਸਕਦੇ ਹਨ। ਇਸ ਸਬੰਧ ਵਿੱਚ, ਸੁਨੀਲ ਕੁਮਾਰ ਯਾਦਵ, ਸੰਯੁਕਤ ਨਿਰਦੇਸ਼ਕ, ਈ.ਐਸ.ਆਈ, ਸਬ ਰੀਜਨਲ ਦਫ਼ਤਰ, ਜਲੰਧਰ ਨੇ ਕਿਹਾ ਕਿ ਇਹ ਯੋਜਨਾ ਗੈਰ-ਪੰਜੀਕ੍ਰਤ ਨਿਯੋਤਾਵਾਂ ਅਤੇ ਕਰਮਚਾਰੀਆਂ ਨੂੰ ਠੇਕੇਦਾਰ ਅਤੇ ਅਸਥਾਈ ਕਰਮਚਾਰੀਆਂ ਸਮੇਤ ਪਿਛਲੇ ਬਕਾਇਆ ਦੀ ਮੰਗ ਜਾਂ ਨਿਰੀਖਣ ਦਾ ਸਾਹਮਣਾ ਕੀਤੇ ਬਿਨਾਂ ਨਾਮਜ਼ਦਗੀ ਕਰਨ ਦਾ ਇਕ ਵਾਰ ਮੌਕਾ ਪ੍ਰਦਾਨ ਕਰੇਗੀ।ਉਨ੍ਹਾਂ ਕਿਹਾ ਕਿ ਮਾਲਕ ਆਪਣੀਆਂ ਇਕਾਈਆਂ ਅਤੇ ਕਰਮਚਾਰੀਆਂ ਨੂੰ ਈ.ਐਸ.ਆਈ.ਸੀ ਪੋਰਟਲ, ਈ.ਐਮ.ਆਈ ਸਹੂਲਤ ਅਤੇ ਐਮ.ਸੀ.ਏ ਪੋਰਟਲ ਰਾਹੀਂ ਡਿਜੀਟਲ ਰੂਪ ਵਿੱਚ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਨੂੰ ਮਾਲਕ ਦੁਆਰਾ ਘੋਸ਼ਿਤ ਮਿਤੀ ਤੋਂ ਵੈਧ ਮੰਨਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ, ਛੱਡੇ ਗਏ ਨਿੱਜੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਈ.ਐਸ.ਆਈ.ਸੀ. ਦੇ ਦਾਇਰੇ ਵਿੱਚ ਲਿਆ ਕੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਈ.ਐਸ.ਆਈ.ਸੀ. ਵਿੱਚ ਕਰਮਚਾਰੀਆਂ ਦੇ ਦਾਅਵਿਆਂ ਦਾ ਨਿਪਟਾਰਾ ਵੀ ਸਮਾਂਬੱਧ ਆਧਾਰ ‘ਤੇ ਕੀਤਾ ਜਾ ਰਿਹਾ ਹੈ।