ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ : ਬਿਜਲੀ ਖ਼ਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿੱਚ ਖਰਾਬ ਮੌਸਮ ਕਾਰਨ 11 ਕੇ.ਵੀ ਵਰਿਆਮ ਨਗਰ ਲੀਡਰ ‘ਤੇ ਮੁਰੰਮਤ ਦਾ ਕੰਮ 6 ਜੁਲਾਈ ਨੂੰ ਨਹੀਂ ਹੋ ਸਕਿਆ। ਹੁਣ ਇਹ ਕੰਮ ਅੱਜ ਯਾਨੀ 11 ਜੁਲਾਈ ਨੂੰ ਹੋਵੇਗਾ।ਇਸ ਤਹਿਤ 11 ਕੇ.ਵੀ ਵਰਿਆਮ ਨਗਰ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ । ਇਸ ਕਾਰਨ ਕੂਲ ਰੋਡ, ਪੁੱਡਾ ਮਾਰਕੀਟ, ਜੋਤੀ ਨਗਰ, ਵਰਿਆਮ ਨਗਰ, ਜੌਹਲ ਮਾਰਕੀਟ, ਮੋਤਾ ਸਿੰਘ ਨਗਰ ਅਤੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।