ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇਂ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਰਹੇਗੀ ਬਿਜਲੀ ਬੰਦ

ਹੁਸ਼ਿਆਰਪੁਰ : ਬਿਜਲੀ ਖ਼ਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਐਸ.ਡੀ.ਓ ਸਬ-ਅਰਬਨ ਸਬ ਡਿਵੀਜ਼ਨ ਇੰਜੀਨੀਅਰ ਰਾਜੀਵ ਜਸਵਾਲ ਨੇ ਦੱਸਿਆ ਕਿ ਅੱਜ ਯਾਨੀ 10 ਜੁਲਾਈ ਨੂੰ 66ਕੇ.ਵੀ ਸਬਸਟੇਸ਼ਨ ਨਸਰਾਲਾ ਦੀ ਜਰੂਰੀ ਮਰੰਮਤ ਕਰਕੇ ਇੱਥੋਂ ਚੱਲਦੇ ਸਾਰੇ 11 ਕੇ.ਵੀ ਫੀਡਰ ਬੰਦ ਰਹਿਣਗੇ।ਇਸ ਕਾਰਨ, 11 ਕੇ.ਵੀ ਹੁਸ਼ਿਆਰਪੁਰ, 11 ਕੇ.ਵੀ ਜਲੰਧਰ ਰੋਡ, 11 ਕੇ.ਵੀ ਬਾਲਾਜੀ, 11 ਕੇ.ਵੀ ਆਨੰਦ, 11 ਕੇ.ਵੀ ਕੱਕੜ ਕੰਪਲੈਕਸ, 11 ਕੇ.ਵੀ ਰੋਟਾਵੇਟਰ, 11 ਕੇ.ਵੀ ਟਾਂਡਾ ਰੋਡ ਅਤੇ 11 ਕੇ.ਵੀ ਪਿਆਲਾਂ ਫੀਡਰ (ਸਾਂਝਾ ਫੀਡਰ) ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਕਾਰਨ, ਸਾਰੇ ਉਦਯੋਗਿਕ ਫੀਡਰਾਂ, ਨਸਰਾਲਾ, ਚੱਕ ਗੁੱਜਰਾਂ, ਹੈਦਰੋਵਾਲ, ਨਿਆੜਾ, ਡਗਾਣਾ ਕਲਾਂ, ਸਿੰਗਦੀਵਾਲਾ ਅਤੇ ਕਬੀਲਾ ਬਸਤੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।ਇਸੇ ਤਰ੍ਹਾਂ 66 ਕੇ.ਵੀ ਸਬਸਟੇਸ਼ਨ ਫੋਕਲ ਪੁਆਇੰਟ ਤੋਂ ਚੱਲ ਰਹੇ ਟ੍ਰਾਂਸਫਾਰਮਰ ਦੇ ਜ਼ਰੂਰੀ ਰੱਖ-ਰਖਾਅ ਕਾਰਨ, ਸਵੇਰੇ 8 ਵਜੇ ਤੋਂ 11 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 11 ਕੇਵੀ ਹਾਕਿੰਸ, 11 ਕੇਵੀ ਫੋਕਲ ਫੀਡਲ, 11 ਕੇ.ਵੀ ਪੁਰਹੀਰਾਂ, ਆਦਰਸ਼ ਨਗਰ, ਜੇਮਸ ਸਕੂਲ, ਢੱਟ ਕਲੋਨੀ ਅਤੇ ਇੰਡਸਟਰੀ ਏਰੀਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।