ਲੁਧਿਆਣਾ ‘ਚ ਬਿਜਲੀ ਠੀਕ ਕਰਨ ਗਏ ਲਾਈਨਮੈਨ ਦੀ ਜ਼ੋਰਦਾਰ ਕਰੰਟ ਲੱਗਣ ਕਾਰਨ ਮੌਕੇ ‘ਤੇ ਹੋਈ ਮੌਤ
ਲੁਧਿਆਣਾ : ਲੁਧਿਆਣਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬਿਜਲੀ ਠੀਕ ਕਰ ਰਹੇ ਲਾਈਨਮੈਨ ਨੂੰ ਜ਼ੋਰਦਾਰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਮਗਰੋਂ ਉਸ ਦੇ ਸਾਥੀ ਮੁਲਾਜ਼ਮਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ। ਮ੍ਰਿਤਕ ਲਾਈਨਮੈਨ ਦੀ ਪਛਾਣ ਸੰਜੇ ਸ਼ਾਹ (ਉਮਰ 45 ਸਾਲ) ਵਜੋਂ ਹੋਈ ਹੈ, ਜੋ ਕਿ ਬਰੋਟਾ ਰੋਡ ਜੇਲ੍ਹ ਮਾਲ ਦਾ ਰਹਿਣ ਵਾਲਾ ਹੈ। ਉਹ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਾਹਨੇਵਾਲ ਡਿਵੀਜ਼ਨ ਅਧੀਨ ਕੰਮ ਕਰਦਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਗੁੱਸੇ ਵਿੱਚ ਆਏ ਸਾਥੀ ਕਰਮਚਾਰੀਆਂ ਨੇ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਨੂੰ ਇਲਾਕੇ ਵਿਚ ਬਿਜਲੀ ਬੰਦ ਹੋ ਗਈ ਸੀ, ਜਿਸ ਦੀ ਸ਼ਿਕਾਇਤ ਮਿਲਣ ‘ਤੇ ਲਾਈਨਮੈਨ ਬਿਜਲੀ ਸਪਲਾਈ ਬਹਾਲ ਕਰਨ ਲਈ ਪਹੁੰਚਿਆ ਸੀ। ਬਿਜਲੀ ਮੁਰੰਮਤ ਦੌਰਾਨ ਉਸ ਨੂੰ ਜ਼ੋਰਦਾਰ ਕਰੰਟ ਲੱਗਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਕੀਤਾ ਜਾਵੇਗਾ । ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਾਈਨਮੈਨ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਵੀ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।