ਪੇਂਡੂ ਓਲੰਪਿਕ ਖੇਡਾਂ ‘ਚ ਇਹ ਪੰਜਾਬੀ ਗਾਇਕ ਕਰਨਗੇ ਸ਼ਿਰਕਤ

ਲੁਧਿਆਣਾ: ਲੁਧਿਆਣਾ ਵਿੱਚ ਅੱਜ ਤੋਂ ਪੇਂਡੂ ਓਲੰਪਿਕ ਖੇਡਾਂ (Rural Olympic Games) ਕਿਲ੍ਹਾ ਰਾਏਪੁਰ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਵਿੱਚ ਕਈ ਤਰ੍ਹਾਂ ਦੇ ਖੇਡ ਮੁਕਾਬਲੇ  (Various sports competitions) ਕਰਵਾਏ ਜਾਣਗੇ। ਇਹ ਖੇਡ ਮੁਕਾਬਲੇ 12 ਤੋਂ 14 ਫਰਵਰੀ ਤੱਕ ਕਰਵਾਏ ਜਾਣਗੇ। ਜਾਣਕਾਰੀ ਮੁਤਾਬਕ ਇਸ ਦੇ ਪਹਿਲੇ ਦਿਨ ਪੰਜਾਬੀ ਗਾਇਕ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਪਰਫਾਰਮ ਕਰਨਗੇ।13 ਫਰਵਰੀ ਨੂੰ ਗਾਇਕ ਦੇਬੀ ਮਖਸੂਸਪੁਰੀ ਅਤੇ 14 ਫਰਵਰੀ ਨੂੰ ਗਾਇਕ ਅੰਮ੍ਰਿਤ ਮਾਨ ਪ੍ਰੋਗਰਾਮ ਦੀ ਰੌਣਕ ਵਧਾਉਣਗੇ। ਇਸ ਦੇ ਨਾਲ ਹੀ ਮੰਤਰੀ ਅਨਮੋਲ ਗਗਨ ਮਾਨ ਪੇਂਡੂ ਓਲੰਪਿਕ ਖੇਡਾਂ ਦੇ ਆਖਰੀ ਦਿਨ ਸ਼ਿਰਕਤ ਕਰਨਗੇ । ਜੇਤੂਆਂ ਨੂੰ 3 ਦਿਨਾਂ ਵਿੱਚ 30 ਲੱਖ ਰੁਪਏ ਦੇ ਇਨਾਮ ਵੰਡੇ ਜਾਣਗੇ।ਇਸ ਦੌਰਾਨ ਰਵਾਇਤੀ ਮਾਰਸ਼ਲ ਆਰਟ, ਹਾਕੀ, ਕਬੱਡੀ, ਰੇਸਿੰਗ, ਘੋੜ ਸਵਾਰੀ, ਕੁਸ਼ਤੀ ਆਦਿ ਖੇਡਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਕਲਾਕਾਰਾਂ ਵੱਲੋਂ ਪੰਜਾਬੀ ਲੋਕ ਨਾਚ ਵੀ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 1933 ਵਿੱਚ ਕਿਲ੍ਹਾ ਰਾਏਪੁਰ ਖੇਡਾਂ ਸ਼ੁਰੂ ਹੋਈਆਂ ਸਨ। ਉਦੋਂ ਤੋਂ ਇਹ ਖੇਡ ਮੇਲਾ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ।