PSEB ਨੇ ਐਲਾਨਿਆ 10ਵੀਂ ਦਾ ਨਤੀਜਾ, ਇਕ ਵਾਰ ਫਿਰ ਕੁੜੀਆਂ ਨੇ ਮਾਰੀ ਬਾਜ਼ੀ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਫਿਰ ਕੁੜੀਆਂ ਮੁੰਡਿਆਂ ਤੋਂ ਅੱਗੇ ਹਨ। ਫਰੀਦਕੋਟ ਦੀ ਗਗਨਦੀਪ ਕੌਰ ਪਹਿਲੇ, ਨਵਜੋਤ ਕੌਰ ਫਰੀਦਕੋਟ ਦੂਜੇ ਅਤੇ ਮਾਨਸਾ ਦੀ ਹਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। ਗਗਨਦੀਪ ਕੌਰ ਨੇ 650/650 ਅੰਕ ਪ੍ਰਾਪਤ ਕੀਤੇ ਹਨ।ਜਿਹੜੇ ਉਮੀਦਵਾਰ ਪੰਜਾਬ ਬੋਰਡ ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਸਾਈਟ pseb.ac.in ‘ਤੇ ਦੇਖ ਸਕਦੇ ਹਨ। ਇਸ ਸਾਲ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 24 ਮਾਰਚ ਤੋਂ 20 ਅਪ੍ਰੈਲ, 2023 ਤੱਕ ਰਾਜ ਭਰ ਦੇ ਕਈ ਪ੍ਰੀਖਿਆ ਕੇਂਦਰਾਂ ‘ਤੇ ਆਯੋਜਿਤ ਕੀਤੀਆਂ ਗਈਆਂ ਸਨ। ਬੋਰਡ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ ਇੱਕੋ ਸ਼ਿਫਟ ਵਿੱਚ ਹੋਈਆਂ। ਕੰਪਿਊਟਰ ਸਾਇੰਸ, ਸਰੀਰਕ ਸਿੱਖਿਆ ਅਤੇ ਖੇਡਾਂ ਅਤੇ NSFQ ਵਿਸ਼ਿਆਂ ਨੂੰ ਛੱਡ ਕੇ ਸਾਰੇ ਪੇਪਰ ਤਿੰਨ ਘੰਟੇ ਦੇ ਸਨ। ਸੂਬੇ ‘ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ‘ਚ ਲਗਭਗ 3 ਲੱਖ ਉਮੀਦਵਾਰ ਬੈਠੇ ਸਨ।