ਰੇਲਵੇ ਯਾਤਰੀਆਂ ਲਈ ਖਾਸ ਖ਼ਬਰ, 24 ਫਰਵਰੀ ਤੱਕ ਰੱਦ ਰਹਿਣਗੀਆਂ ਇਹ ਟਰੇਨਾਂ

ਫ਼ਿਰੋਜ਼ਪੁਰ : ਧੁੰਦ ਦੇ ਮੌਸਮ ਕਾਰਨ ਰੇਲਵੇ ਵਿਭਾਗ (railway department) ਨੇ ਰੱਦ ਕੀਤੀਆਂ ਟਰੇਨਾਂ ਦੀ ਮਿਆਦ 31 ਜਨਵਰੀ ਤੱਕ ਵਧਾ ਦਿੱਤੀ ਹੈ।ਹੁਣ ਇਹ ਟਰੇਨਾਂ 24 ਫਰਵਰੀ ਤੱਕ ਰੱਦ ਰਹਿਣਗੀਆਂ।ਰੇਲਵੇ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਕੈਂਸਲੇਸ਼ਨ ਵਿੱਚ ਫਿਰੋਜ਼ਪੁਰ ਡਿਵੀਜ਼ਨ ਦੀਆਂ 12 ਟਰੇਨਾਂ ਫਿਰੋਜ਼ਪੁਰ-ਜਲੰਧਰ-ਫਿਰੋਜ਼ਪੁਰ ਸਪੈਸ਼ਲ, ਫਾਜ਼ਿਲਕਾ-ਕੋਟਕਪੂਰਾ-ਫਾਜ਼ਿਲਕਾ ਸਪੈਸ਼ਲ, ਜਲੰਧਰ ਸਿਟੀ-ਹੁਸ਼ਿਆਰਪੁਰ-ਜਲੰਧਰ ਸਿਟੀ ਸਪੈਸ਼ਲ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਸਪੈਸ਼ਲ, ਬਠਿੰਡਾ-ਫਾਜ਼ਿਲਕਾ-ਬਠਿੰਡਾ ਸਪੈਸ਼ਲ, ਅੰਮ੍ਰਿਤਸਰ-ਪਠਾਨਕੋਟ-ਅੰਮ੍ਰਿਤਸਰ ਸਪੈਸ਼ਲ ਸ਼ਾਮਲ ਹਨ। ਵਿਭਾਗ ਵੱਲੋਂ ਕੁੱਲ 48 ਟਰੇਨਾਂ ਨੂੰ ਰੱਦ ਕਰਨ ਦੀ ਮਿਆਦ ਵਧਾਈ ਗਈ ਹੈ।