ਤਰਨ ਤਾਰਨ ਦੇ ਕਈ ਇਲਾਕਿਆਂ ’ਚ ਭਲਕੇ ਬਿਜਲੀ ਰਹੇਗੀ ਬੰਦ
ਤਰਨ ਤਾਰਨ : ਤਰਨ ਤਾਰਨ ਦੇ ਕਈ ਇਲਾਕਿਆਂ ਵਿੱਚ 8 ਜਨਵਰੀ, ਯਾਨੀ ਕਿ ਕੱਲ੍ਹ ਬਿਜਲੀ ਸਪਲਾਈ ਠੱਪ ਰਹੇਗੀ। 132 ਕੇਵੀਏ ਸਬ-ਸਟੇਸ਼ਨ ਤਰਨ ਤਾਰਨ ਤੋਂ ਚੱਲਣ ਵਾਲੇ 11 ਕੇਵੀ ਸਿਟੀ-4 ਤਰਨ ਤਾਰਨ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ,8 ਜਨਵਰੀ, 2026 (ਵੀਰਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਸ ਸਮੇਂ ਦੌਰਾਨ, ਦੀਪ ਐਵੇਨਿਊ, ਨਿਊ ਦੀਪ ਐਵੇਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ, ਸਬ-ਡਿਵੀਜ਼ਨਲ ਅਫਸਰ (ਸ਼ਹਿਰੀ) ਤਰਨ ਤਾਰਨ, ਇੰਜੀਨੀਅਰ ਗੁਰਭੇਜ ਸਿੰਘ (ਜੇਈ) ਅਤੇ ਇੰਜੀਨੀਅਰ ਮਨਜੀਤ ਸਿੰਘ (ਜੇ.ਈ.) ਨੇ ਦਿੱਤੀ।
SikhDiary