ਸ਼ਹੀਦ ਮਨਦੀਪ ਸਿੰਘ ਦਾ ਹੋਇਆ ਅੰਤਿਮ ਸਸਕਾਰ

ਸ਼ਾਹਕੋਟ : ਜਲੰਧਰ ਦੇ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ (Cloth merchant Bhupinder) ਉਰਫ਼ ਟਿੰਮੀ ਚਾਵਲਾ ਦੇ ਕਤਲ ਦੌਰਾਨ ਉਸ ਦੀ ਸੁਰੱਖਿਆ ਕਰਦੇ ਸ਼ਹੀਦ ਹੋਏ ਕਾਂਸਟੇਬਲ ਮਨਦੀਪ ਸਿੰਘ (Constable Mandeep Singh) ਦਾ ਅੱਜ ਸ਼ਾਹਕੋਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਵਿਧਾਨ ਸਭਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀ ਵੀ ਹਾਜ਼ਰ ਸਨ।ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸਸਕਾਰ ਸਮੇਂ ਪਤਨੀ ਅਤੇ ਪੁੱਤਰ ਦਾ ਰੋ-ਰੋਕੇ ਬੁਰ੍ਹਾ ਹਾਲ ਹੈ। ਹਰ ਅੱਖ ਨਮ ਸੀ, ਸ਼ੁੱਧ-ਬੁੱਧ ਹੋਈ ਪਤਨੀ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੀ ਸੀ ਕਿ ਉਸਦਾ ਸੁਹਾਗ ਇਸ ਦੁਨੀਆ ਵਿੱਚ ਨਹੀਂ ਰਿਹਾ। ਦੂਜੇ ਪਾਸੇ 2-3 ਸਾਲ ਦੇ ਮਾਸੂਮ ਪੁੱਤਰ ਨੇ ਜੋ ਸਿਰਫ ਖਿਡੌਣਿਆਂ ਨਾਲ ਖੇਡਣ ਦੀ ਉਮਰ ਵਿੱਚ ਹੀ ਆਪਣੇ ਪਿਤਾ ਦੀ ਚਿਤਾ ਨੂੰ ਅੱਗ ਅਗਨੀ ਦਿੱਤੀ।