ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਆਰ.ਐਫ.ਆਈ.ਡੀ. ਕਾਰਡ ’ਚ ਕੀਤਾ ਵੱਡਾ ਬਦਲਾਵ
ਕਟੜਾ : ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਦੇ ਲਈ ਮਹੱਤਵਪੂਰਨ ਆਰ.ਐਫ.ਆਈ.ਡੀ. ਕਾਰਡ ਦੀ ਸਮਾਂ ਵੈਧਤਾ ਮਿਆਦ ਵਿੱਚ ਬਦਲਾਵ ਕੀਤਾ ਗਿਆ ਹੈ। ਜਾਰੀ ਬਦਲਾਵਾਂ ਦੇ ਤਹਿਤ, ਹੁਣ ਸ਼ਰਧਾਲੂਆਂ ਨੂੰ ਯਾਤਰਾ ਆਰ.ਐਫ.ਆਈ.ਡੀ. ਕਾਰਡ ਪ੍ਰਾਪਤ ਕਰਨ ਦੇ 10 ਘੰਟਿਆਂ ਦੇ ਅੰਦਰ ਬਾਣਗੰਗਾ, ਤਾਰਾਕੋਟ ਅਤੇ ਹੈਲੀਪੈਡ ਵਰਗੇ ਐਂਟਰੀ ਪੁਆਇੰਟਾਂ ਨੂੰ ਪਾਰ ਕਰਨਾ ਪਵੇਗਾ, ਨਹੀਂ ਤਾਂ ਉਨ੍ਹਾਂ ਦਾ ਆਰ.ਐਫ.ਆਈ.ਡੀ. ਕਾਰਡ ਅਵੈਧ ਮੰਨਿਆ ਜਾਵੇਗਾ।ਉੱਥੇ ਹੀ ਸ਼੍ਰਾਈਨ ਬੋਰਡ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਆਰ. ਐੱਫ਼. ਆਈ. ਡੀ. ਕਾਰਡ ਯਾਤਰਾ ਮਾਰਗ ‘ਤੇ ਦਾਖ਼ਲ ਹੋਣ ਤੋਂ ਬਾਅਦ 24 ਘੰਟੇ ਤੱਕ ਵੈਸ਼ਨੋ ਦੇਵੀ ਭਵਨ ‘ਤੇ ਨਮਨ ਕਰਨ ਲਈ ਪ੍ਰਵਾਨ ਹੋਣਗੇ। ਇਸ ਤੋਂ ਪਹਿਲਾਂ ਆਰ. ਐੱਫ਼. ਆਈ. ਡੀ. ਕਾਰਡ ਲੈਣ ਤੋਂ 12 ਘੰਟੇ ਤੱਕ ਯਾਤਰਾ ਮਾਰਗ ‘ਤੇ ਦਾਖ਼ਲੇ ਲਈ ਪ੍ਰਵਾਨ ਹੁੰਦਾ ਸੀ ਪਰ ਸ਼੍ਰਾਈਨ ਬੋਰਡ ਵੱਲੋਂ ਹਾਲ ਹੀ ਵਿੱਚ ਕੱਢੇ ਗਏ ਹੁਕਮ ਹੁਣ ਆਰ.ਐਫ.ਆਈ.ਡੀ. ਕਾਰਡ 10 ਘੰਟੇ ਤੱਕ ਹੀ ਵੈਧ ਹੋਵੇਗਾ।ਸ਼੍ਰਾਇਨ ਬੋਰਡ ਦੁਆਰਾ ਪਿਛਲੇ ਦਿਨੀਂ ਕੱਢੇ ਗਏ ਆਦੇਸ਼ ਦੇ ਤਹਿਤ ਯਾਤਰਾ ਆਰਐਫਆਈਡੀ ਕਾਊਂਟਰ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਸੀ। ਇਸ ਬਦਲਾਅ ਦੇ ਤਹਿਤ, ਤਾਰਾਕੋਟ ਕਾਊਂਟਰ ਉੱਤੇ 24 ਘੰਟੇ ਆਰ.ਐਫ.ਆਈ.ਡੀ. ਕਾਰਡ ਉਪਲਬਧ ਹੋ ਰਿਹਾ ਹੈ, ਜਦੋਂ ਕਿ ਰੇਲਵੇ ਸਟੇਸ਼ਨ ‘ਤੇ ਅੱਧੀ ਰਾਤ 12 ਵਜੇ ਤੱਕ ਆਰ.ਐਫ.ਆਈ.ਡੀ. ਕਾਰਡ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਜਿਨ੍ਹਾਂ ਸ਼ਰਧਾਲੂਆਂ ਨੇ ਔਨਲਾਈਨ ਬੁਕਿੰਗ ਕਰਕੇ ਕਟੜਾ ਪਹੁੰਚੇ ਸ਼ਰਧਾਲੂ ਬਾਣਗੰਗਾ ਕਾਊਂਟਰ ‘ਤੇ ਰਾਤ ਦੇ ਸਮੇਂ ਵੀ RFID ਕਾਰਡ ਵੀ ਪ੍ਰਾਪਤ ਕਰ ਸਕਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਵੈਸ਼ਨੋ ਦੇਵੀ ਯਾਤਰਾ ਦੌਰਾਨ RFID ਕਾਰਡ ਹੋਣਾ ਲਾਜ਼ਮੀ ਹੈ। RFID ਕਾਰਡ ਤੋਂ ਬਿਨਾਂ, ਕਿਸੇ ਵੀ ਸ਼ਰਧਾਲੂ ਨੂੰ ਤੀਰਥ ਯਾਤਰਾ ਦੇ ਰਸਤੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
SikhDiary