ਅੱਜ ਇਸ ਸਮੇਂ ਐਲਾਨੇ ਜਾਣਗੇ 12 ਵੀਂ ਕਲਾਸ ਦੇ ਨਤੀਜੇ

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਅਕਾਦਮਿਕ ਸਾਲ 2020-21 ਨਾਲ ਸਬੰਧਤ ਪੰਜਾਂ ਸਟਰੀਮਾਂ ਦਾ ਨਤੀਜਾ 30 ਜੁਲਾਈ ਨੂੰ ਯਾਨੀ ਅੱਜ ਦੁਪਿਹਰ ਢਾਈ ਵਜੇ ਘੋਸ਼ਿਤ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦਿੱਤੀ।ਪ੍ਰਾਪਤ ਵੇਰਵਿਆਂ ਅਨੁਸਾਰ ਇਸ ਅਕਾਦਮਿਕ ਸਾਲ ‘ਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ ਪਰ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਕਰਕੇ ਇਸ ਵਾਰ ਵੀ ਬਾਰ੍ਹਵੀਂ ਦੀ ਪ੍ਰੀਖਿਆ ਨਹੀਂ ਹੋ ਸਕੀ ਸੀ ਤੇ ਨਤੀਜਾ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਨੁਪਾਤ ਮੰਨਕੇ ਐਲਾਨਿਆ ਜਾਣਾ ਹੈ।