ਨਵਜੋਤ ਸਿੱਧੂ ਕਰਨਗੇ ਅੱਜ ਦੋ ਮੀਟਿੰਗਾਂ, ਪਟਿਆਲਾ ਤੋਂ ਚੰਡੀਗੜ੍ਹ ਲਈ ਹੋਏ ਰਵਾਨਾ

ਚੰਡੀਗੜ੍ਹ: ਪ੍ਰਧਾਨ ਨਵਜੋਤ ਸਿੱਧੂ ਅੱਜ ਵਿਧਾਰਿਕਾਂ ਨਾਲ ਮੀਟਿੰਗ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦਫਤਰ ਵਿਚ ਦੋ ਮੀਟਿੰਗਾਂ ਰੱਖੀਆਂ ਹਨ। ਪਹਿਲੀ ਮੀਟਿੰਗ ਸਵੇਰੇ 11 ਵਜੇ ਸੱਦੀ ਗਈ ਹੈ ਜਿਸ ਵਿਚ ਪੰਜਾਬ ਕਾਂਗਰਸ ਦੇ ਪਹਿਲਾਂ ਵਾਲੇ ਅਹੁਦੇਦਾਰ ਸੱਦੇ ਗਏ। ਦੂਜੇ ਮੀਟਿੰਗ ਦੁਪਹਿਰ ਬਾਅਦ ਹੋਵੇਗੀ ਜਿਸ‌ ਵਿਚ ਕਾਂਗਰਸ ਦੇ ਦਲਿਤ ਵਿਧਾਇਕਾਂ ਨਾਲ ਨਵਜੋਤ ਸਿੱਧੂ ਗੱਲਬਾਤ ਕਰਨਗੇ। ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਲਈ ਪਟਿਆਲੇ ਸਥਿਤ ਆਪਣੇ ਨਿਵਾਸ ਸਥਾਨ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ।