ਜਲੰਧਰ ਸ਼ਹਿਰ ਵਾਸੀਆਂ ਨੂੰ ਜਲਦ ਹੀ ਮਿਲੇਗਾ ਵੱਡਾ ਤੌਹਫ਼ਾ
ਜਲੰਧਰ : ਜਲੰਧਰ ਵਾਸੀਆਂ ਦੇ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੀਆਂ ਸੜਕਾਂ ‘ਤੇ ਬਹੁਤ ਜਲਦ 97 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਇਹ ਜਾਣਕਾਰੀ ਮੇਅਰ ਵਿਨੀਤ ਧੀਰ ਨੇ ਦਿੱਤੀ। ਇਸ ਦੇ ਨਾਲ ਨਾਲ 25 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਨ੍ਹਾਂ ਪ੍ਰਸਤਾਵਾਂ ‘ਤੇ 16 ਮਾਰਚ ਨੂੰ ਬੈਠਕ ਬੁਲਾਈ ਗਈ ਹੈ। ਇਸ ਪਹਿਲ ਦਾ ਉਦੇਸ਼ ਸ਼ਹਿਰ ਦੇ ਵਸਨੀਕਾਂ ਨੂੰ ਸਾਫ਼, ਕੁਸ਼ਲ ਅਤੇ ਕਿਫਾਇਤੀ ਆਵਾਜਾਈ ਪ੍ਰਦਾਨ ਕਰਨਾ ਹੈ। ਕੰਪਨੀ ਬਾਗ ਅਤੇ ਲੂੰਮਾ ਪਿੰਡ ਚੌਕ ਵਿੱਚ ਬੱਸ ਵਰਕਸ਼ਾਪਾਂ ਅਤੇ ਡਿਪੂ ਬਣਾਏ ਜਾਣਗੇ। ਕੰਪਨੀ ਬਾਗ ਵਿੱਚ ਖੁਦਾਈ ਅਤੇ ਸਫਾਈ ਵਰਗੇ ਸ਼ੁਰੂਆਤੀ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ।ਇਸ ਦੇ ਇਲਾਵਾ ਨਗਰ ਨਿਗਮ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਆਧੁਨਿਕ ਬਣਾਉਣ ਦੀ ਵੀ ਯੋਜਨਾ ਬਣਾ ਰਹੇ ਹਨ ਇਸ ਦੇ ਤਹਿਤ ਦੋ ਸਾਲਾਂ ਦੇ ਲਈ ਲਗਭਗ 9.54 ਕਰੋੜ ਰੁਪਏ ਦੀ ਲਾਗਤ ਨਾਲ ਦੋ ਰੋਡ-ਸਵੀਪਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਜਾਣਗੀਆਂ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਦੀ ਨਿਯਮਤ ਮਕੈਨੀਕਲ ਸਫਾਈ ਨੂੰ ਯਕੀਨੀ ਬਣਾਉਣਗੀਆਂ।
SikhDiary