PCS ‘ਚ ਪੰਜਾਬ ਦੇ ਇਸ ਜ਼ਿਲ੍ਹੇ ਦੀ ਲੜਕੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਲੁਧਿਆਣਾ: ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਵੱਲੋਂ ਘੋਸ਼ਿਤ ਕੀਤੇ ਗਏ ਪੰਜਾਬ ਸਿਵਲ ਸਰਵਿਸਿਜ਼ (ਪੀਸੀਐਸ) ਦਾਖਲਾ ਪ੍ਰੀਖਿਆ ਨਤੀਜਿਆਂ ਵਿਚ ਮੋਗਾ ਦੀ ਬੇਟੀ ਉਪਿੰਦਰਜੀਤ ਕੌਰ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ।ਦੂਜੇ ਪਾਸੇ ਖੰਨਾ ਨਿਵਾਸੀ ਅਭਿਸ਼ੇਕ ਸ਼ਰਮਾ ਅਤੇ ਲੁਧਿਆਣਾ ਦੇ ਸਚਿਨ ਪਾਠਕ ਨੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਝੰਡਾ ਲਹਿਰਾਇਆ। ਪੀ.ਪੀ.ਐਸ.ਸੀ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵੱਖ-ਵੱਖ ਸ਼੍ਰੇਣੀਆਂ ਦੇ ਕੁਲ 174 ਉਮੀਦਵਾਰਾਂ ਨੇ ਨੇ ਮੈਰਿਟ ‘ਚ ਜਗ੍ਹਾਂ ਬਣਾਈ ਹੈ। ਮੋਗਾ ਦੇ ਪਿੰਡ ਸਮਾਲਸਰ ਵਿਖੇ ਸਰਕਾਰੀ ਸਕੂਲ ਅਧਿਆਪਕ ਸਵਰਨ ਸਿੰਘ ਬਰਾੜ ਦੀ ਬੇਟੀ ਉਪਿੰਦਰਜੀਤ ਕੌਰ ਬਰਾੜ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਪੀ.ਸੀ.ਐਸ ਦੀ ਪ੍ਰੀਖਿਆ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ।