ਕੈਲੇਫੋਰਨੀਆ ਦੇ ਸੈਨ ਜੋਸ ਸ਼ਹਿਰ ‘ਚ ਹੋਈ ਗੋਲੀਬਾਰੀ

ਕੈਲੀਫੋਰਨੀਆਂ : ਕੈਲੀਫੋਰਨੀਆਂ ਦੇ ਸੈਨ ਜੋਸ ਵਿਚ ਰੇਲ ਯਾਰਡ ਵਿਚ ਗੋਲੀਬਾਰੀ ਦੌਰਾਨ ਇਕ ਪੰਜਾਬੀ ਸਮੇਤ 8 ਜਣਿਆਂ ਦੀ ਮੌਤ ਹੋ ਗਈ। ਮਾਰੇ ਗਏ ਪੰਜਾਬੀ ਦੀ ਪਛਾਣ ਤਪਤੇਜ ਸਿੰਘ ਗਿੱਲ ਵਜੋਂ ਹੋਈ ਹੈ। ਉਸਦੇ ਦੋ ਬੱਚੇ ਹਨ ਜਿਸ ਵਿਚ 2 ਸਾਲਾ ਧੀ ਤੇ 4 ਸਾਲਾ ਪੁੱਤਰ ਹੈ। ਉਹ ਅੰਮ੍ਰਿਤਸਰ ਦੇ ਗਗੜੇਵਾਲ ਦਾ ਵਸਨੀਕ ਸੀ ਤੇ ਹੁਣ ਯੂਨੀਅਨ ਸਿਟੀ ਕੈਲੀਫੋਰਨੀਆਂ ਵਿਚ ਰਹਿੰਦਾ ਸੀ।ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ ਲਾਈਟ ਰੇਲਯਾਰਡ ‘ਚ ਗੋਲ਼ੀਬਾਰੀ ‘ਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਇਸ ਘਟਨਾ ‘ਚ ਕਈ ਜ਼ਖ਼ਮੀ ਵੀ ਹੋਏ ਹਨ। ਸ਼ਹਿਰ ਦੇ ਮੇਅਰ ਸੈਮ ਲਿਕਾਰਡੋ ਨੇ ਇਸ ਘਟਨਾ ਨੂੰ ਸ਼ਹਿਰ ਲਈ ਕਾਲਾ ਧੱਬਾ ਕਰਾਰ ਦਿੱਤਾ।  ਡਿਪਟੀ ਰਸਲ ਡੇਵਿਸ ਸਾਂਤਾ ਕਲਾਰਾ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਮੁਤਾਬਕ ਗੋਲੀਬਾਰੀ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ।ਜਾਣਕਾਰੀ ਮੁਤਾਬਕ ਇਹ ਗੋਲ਼ੀਬਾਰੀ ਰੇਲ ਕੇਂਦਰ ‘ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ। ਜਿੱਥੇ ਰੇਲਾਂ ਖੜੀਆਂ ਹੁੰਦੀਆਂ ਹਨ ਤੇ ਇਕ ਰੱਖ-ਰਖਾਵ ਯਾਰਡ ਹੈ। ਘਟਨਾ ‘ਚ ਮਾਰੇ ਗਏ। ਜ਼ਿਆਦਾਤਰ ਲੋਕ ਟ੍ਰਾਂਸਪੋਰਟ ਅਥਾਰਿਟੀ ਦੇ ਕਰਮਚਾਰੀ ਹਨ। ਜੋ ਸਵੇਰ ਸਮੇਂ ਡਿਊਟੀ ਖਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਬਿਲਡਿੰਗ ਦੇ ਅੰਦਰ ਕੁਝ ਵਿਸਫੋਟਕ ਵੀ ਹੋ ਸਕਦਾ ਹੈ। ਇਸ ਲਈ ਬੰਬ ਡਿਸਪੋਜ਼ਲ ਟੀਮ ਵੀ ਮੌਕੇ ‘ਤੇ ਬੁਲਾਈ ਗਈ।ਪੁਲਿਸ ਨੇ ਹੁਣ ਤਕ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਸਾਫ ਨਹੀਂ ਹੋ ਸਕਿਆ ਕਿ ਫਾਇਰਿੰਗ ਕਿਉਂ ਕੀਤੀ ਗਈ। ਪੁਲਿਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਵਿਸਥਾਰ ‘ਚ ਜਾਣਕਾਰੀ ਦਿੱਤੀ ਜਾਵੇਗੀ।  ਇਸ ਸਾਲ ਅਮਰੀਕਾ ਵਿਚ ਅਜਿਹੀਆਂ ਗੋਲੀਬਾਰੀ ਦੀਆਂ 230 ਵਾਰਦਾਤਾਂ ਹੋ ਚੁੱਕੀਆਂ ਹਨ।