ਕੈਪਟਨ ਦੁਆਰਾ ਕੇਂਦਰ ਦੀ ਸਿੱਧੀ ਅਦਾਇਗੀ ਪ੍ਰਣਾਲੀ ਦਾ ਵਿਰੋਧ ਇਕ ਨਾਟਕ : ਭਗਵੰਤ ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਘ ਵੱਲੋਂ ਕਿਸਾਨਾਂ ਨੂੰ ਫਸਲਾਂ ਦੀਆਂ ਕੀਮਤਾਂ ਭੁਗਤਾਨ ਕਰਨ ਲਈ ਕੇਂਦਰ ਦੇ ਸਿੱਧੀ ਬੈਂਕ ਹਸਤਾਂਤਰਣ (DBT) ਪ੍ਰਣਾਲੀ ਦਾ ਵਿਰੋਧ ਕਰਨ ਨੂੰ ਆਮ ਆਦਮੀ ਪਾਰਟੀ ਨੇ ਨਾਟਕ ਕਰਾਰ ਦਿੱਤਾ। ਬੁੱਧਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਇਕ ਬਿਆਨ ਵਿੱਚ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਦੇ ਵਿਰੋਧ ਨੂੰ ਢੌਂਗ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਅਜਿਹੇ ਖੇਡ, ਖੇਡ ਰਹੀ ਹੈ, ਜਦੋਂ ਕਿ ਕੈਪਟਨ ਅਤੇ ਮੋਦੀ ਦੋਵੇਂ ਮਿਲਕੇ ਡੀਬੀਟੀ ਉਤੇ ਕੰਮ ਕਰ ਰਹੇ ਹਨ। ਦੋਵੇਂ ਆਪਸ ਵਿੱਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਆੜਤੀਆ ਸਿਸਟਮ ਨੂੰ ਜਾਰੀ ਰੱਖਣ ਦਾ ਨਾਟਕ ਕਰ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਸਿੱਧੇ ਭੁਗਤਾਨ ਲਈ ਉਨ੍ਹਾਂ ਨੂੰ ਡੀਬੀਟੀ ਉਤੇ ਕੰਮ ਸ਼ੁਰੂ ਕਰ ਦਿੱਤਾ ਹੈ।ਮਾਨ ਨੇ ਅੱਗੇ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਅਤੇ ਮੋਦੀ ਡੀਬੀਟੀ ਪ੍ਰਣਾਲੀ ਨੂੰ ਲਾਗੂ ਕਰਨ ਲਈ ਇਕ ਹੀ ਤਰਜ ਉਤੇ ਕੰਮ ਕਰ ਰਹੇ ਹਨ। ਕਿਸਾਨਾਂ ਨੂੰ ਡੀਬੀਟੀ ਸਿਸਟਮ ਦੇ ਤਹਿਤ ਫਸਲਾਂ ਦਾ ਭੁਗਤਾਨ ਕਰਨਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਧਾਉਣ ਲਈ ਮੋਦੀ ਸਰਕਾਰ ਦੀ ਇਕ ਸਾਜਿਸ਼ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਮਦਦ ਕਰ ਰਹੇ ਹਨ। ਐਮਐਸਪੀ ਦਾ ਆਨਲਾਈਨ ਹਸਤਾਂਤਰਣ ਕਿਸਾਨਾਂ ਅਤੇ ਆੜਤੀਆਂ ਵਿੱਚ ਫੁੱਟ ਪਾਉਣ ਦੀ ਸਾਜਿਸ਼ ਹੈ। ਮਾਨ ਨੇ ਕਿਹਾ ਕਿ ਇਹ ਆਗਾਮੀ ਕਣਕ ਖਰੀਦ ਸੀਜਨ ਵਿੱਚ ਪੰਜਾਬ ਵਿਚ ਅਰਾਜਕਤਾ ਦਾ ਕਾਰਨ ਬਣੇਗੀ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਉਦੇਸ਼ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਅਤੇ ਸਮੁੱਚੀ ਮੰਡੀ ਪ੍ਰਣਾਲੀ ਨੂੰ ਨਸ਼ਟ ਕਰਨ ਦਾ ਹੈ।ਕੇਂਦਰੀ ਖੁਰਾਕ ਮੰਤਰੀ ਪੀਯੂਸ਼ ਗੋਇਲ ਅਤੇ ਪੰਜਾਬ ਦੇ ਖਾਦ ਅਤੇ ਨਾਗਰਿਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਿੱਚ ਹੋਈ ਵਰਚੁਅਲ ਮੀਟਿੰਗ ਉਤੇ ਮਾਨ ਨੇ ਕਿਹਾ ਕਿ ਟੀਬੀਟੀ ਸਿਸਟਮ ਨੂੰ ਆਪਣਾ ਪਲਾਨ ਬੀ ਦੱਸਕੇ ਕੈਪਟਨ ਦੇ ਮੰਤਰੀ ਨੇ ਕੈਪਟਨ ਸਰਕਾਰ ਦੇ ਅਸਲੀ ਚੇਹਰੇ ਅਤੇ ਉਸਦੀ ਮਨਸ਼ਾ ਨੂੰ ਸਪੱਸ਼ਟ ਕਰ ਦਿੱਤਾ ਹੈ। ਇਕ ਪਾਸੇ ਕੈਪਟਨ ਸਰਕਾਰ ਆੜਤੀਆ ਪ੍ਰਣਾਲੀ ਨੂੰ ਜਾਰੀ ਰੱਖਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਨੂੰ ‘ਪਲਾਨ ਬੀ’ ਦੇ ਤਹਿਤ ਸਿੱਧਾ ਭੁਗਤਾਨ ਕਰਨ ਲਈ ਉਸਨੇ ਸਾਫਟਵੇਅਰ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਹ ਕੈਪਟਨ ਸਰਕਾਰ ਦੇ ਦੋਹਰੇ ਮਾਪਦੰਡ ਨੂੰ ਦਰਸ਼ਾਉਂਦਾ ਹੈ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਪਲਾਨ ਬੀ ਰਾਜ ਵਿੱਚ ਅਰਾਜਕਤਾ ਦਾ ਕਾਰਨ ਬਣੇਗਾ ਅਤੇ ਕਿਸਾਨਾਂ ਨੂੰ ਭ੍ਰਮਿਤ ਕਰੇਗਾ। ਇਸ ਦੀ ਬਜਾਏ ਕੈਪਟਨ ਸਰਕਾਰ ਨੂੰ ਆੜਤੀਆਂ ਰਾਹੀਂ ਭੁਗਤਾਨ ਦੀ ਮੌਜੂਦਾ ਪ੍ਰਣਾਲੀ ਉਤੇ ਅੱਗੇ ਵਧਾਉਣਾ ਚਾਹੀਦਾ, ਤਾਂ ਕਿ ਕਿਸਾਨਾਂ ਅਤੇ ਆੜਤੀਆਂ ਵਿੱਚ ਸਬੰਧ ਸੰਚਾਰੂ ਰੂਪ ਵਿੱਚ ਚਲ ਸਕਣ।ਮਾਨ ਨੇ ਕਿਹਾ ਕਿ ਆਪਣੇ ਆਕਾਵਾਂ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਕੈਪਟਨ ਉਨ੍ਹਾਂ ਨਾਲ ਮਿਲਕੇ ਕਿਸਾਨਾਂ ਨੂੰ ਦਬਾਉਣ ਦਾ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਨੂੰ ਕਿਸਾਨਾਂ ਦੇ ਕਲਿਆਣ ਬਾਰੇ ਸੋਚਣਾ ਚਾਹੀਦਾ। ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ ਸਰਕਾਰ ਦਾ ਸਾਥ ਛੱਡ ਦੇਣਾ ਚਾਹੀਦਾ ਅਤੇ ਇਕ ਖੇਤੀ ਪ੍ਰਧਾਨ ਰਾਜ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਕਾਰਨ ਦੋਵੇਂ ਸਰਕਾਰਾਂ ਕਿਸਾਨਾਂ ਦੀਆਂ ਬਾਹਾਂ ਮਰੋੜਨ ਅਤੇ ਉਨ੍ਹਾਂ ਨੂੰ ਦਬਾਉਣ ਦਾ ਕੰਮ ਕਰ ਰਹੀਆਂ ਹਨ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਦਾ ਡਾਟਾ ਪ੍ਰਦਾਨ ਕਰਕੇ ਅਤੇ ਸਿੱਧੇ ਭੁਗਤਾਨ ਵਾਲੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਕੇ ਕੈਪਟਨ ਸਰਕਾਰ ਸੂਬੇ ਵਿੱਚ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਕੈਪਟਨ ਇਕ ਵਾਰ ਫਿਰ ਸੂਬੇ ਦੇ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ। ਪਹਿਲਾਂ ਉਹ ਉਸ ਹਾਈਪਾਵਰ ਕਮੇਟੀ ਦੇ ਮੈਂਬਰ ਬਣੇ ਜਿਸ ਵਿੱਚ ਇਸ ਕਾਲੇ ਕਾਨੂੰਨਾਂ ਦਾ ਮਸੌਦਾ ਤਿਆਰ ਕੀਤਾ ਸੀ। ਅਤੇ ਹੁਣ ਆਪਣੇ ਬੌਸ ਮੋਦੀ ਦੇ ਆਦੇਸ਼ ਉਤੇ ਉਨ੍ਹਾਂ ਡੀਬੀਟੀ ਪ੍ਰਣਾਲੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ ਪੰਜਾਬ ਦੇ ਕਿਸਾਨ ਅਜੇ ਤੱਕ ਸਰਕਾਰਾਂ ਵੱਲੋਂ ਭੁਗਤਾਨ ਦੀ ਪ੍ਰਕਿਰਿਆ ਨੂੰ ਲੈ ਕੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਹਰ ਮੁਸ਼ਕਲ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋਕੇ ਖੜ੍ਹੀ ਰਹੇਗੀ।