ਜਲੰਧਰ ਦੇ ਇਸ ਰੋਡ ਦੇ ਬਾਹਰ ਲੱਗਿਆ ਭਾਰੀ ਟ੍ਰੈਫਿਕ ਜਾਮ

ਜਲੰਧਰ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ ਆਈ ਹੈ। ਜੇਕਰ ਤੁਸੀਂ ਘਰੋਂ ਬਾਹਰ ਜਾ ਰਹੇ ਹੋ, ਤਾਂ ਤੁਹਾਨੂੰ ਵੱਡੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟਾਂ ਅਨੁਸਾਰ, 66 ਫੁੱਟੀ ਰੋਡ, ਜਲੰਧਰ ਹਾਈਟਸ-1 ਦੇ ਬਾਹਰ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਰੈਲੀ ਕੱਢੀ ਜਾ ਰਹੀ ਸੀ , ਜਿਸਨੂੰ ਪੁਲਿਸ ਵੱਲੋਂ ਰੋਕਿਆ ਗਿਆ । ਇਸ ਤੋਂ ਬਾਅਦ ਰੈਲੀ ਕੱਢਣ ਵਾਲਿਆਂ ਨੇ ਉੱਥੇ ਹੀ ਬੈਠ ਕੇ ਧਰਨਾ ਲਗਾ ਦਿੱਤਾ ਅਤੇ ਪੁਲਿਸ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ । ਇਸ ਕਾਰਨ ਸੜਕ ਦੇ ਦੋਵੇਂ ਪਾਸੇ ਭਾਰੀ ਟ੍ਰੈਫਿਕ ਜਾਮ ਹੋ ਗਿਆ ਹੈ।