ਦੇਸ਼ ਵਿਚ 24 ਘੰਟਿਆਂ ‘ਚ ਕਰੋਨਾ ਦੇ ਆਏ 16,946 ਨਵੇਂ ਕੇਸ,198 ਲੋਕਾਂ ਦੀ ਮੌਤ

ਨਵੀਂ ਦਿੱਲੀ : ਭਾਰਤ ਵਿਚ ਕੋਵਿਡ -19 ਦੇ 16,946 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਸੰਕਰਮਣ ਦੇ ਮਾਮਲੇ ਵਧ ਕੇ 1,05,12,093 ਹੋ ਗਏ, ਜਿਨ੍ਹਾਂ ਵਿਚੋਂ 1,01,46,763 ਲੋਕ ਸੰਕਰਮਣ ਮੁਕਤ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ 198 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,51,727 ਹੋ ਗਈ। ਅੰਕੜਿਆਂ ਅਨੁਸਾਰ, ਕੁੱਲ 1,01,46,763 ਲੋਕ ਸੰਕਰਮਣ ਮੁਕਤ ਹੋਣ ਨਾਲ, ਦੇਸ਼ ਵਿੱਚ ਮਰੀਜ਼ਾਂ ਦੀ ਰਿਕਵਰੀ ਦੀ ਦਰ ਵਧ ਕੇ 96.52 ਹੋ ਗਈ ਹੈ।