ਤਰਨ ਤਾਰਨ ’ਚ 29 ਤੇ 31 ਜਨਵਰੀ ਨੂੰ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ
ਤਰਨ ਤਾਰਨ : 132 ਕੇ.ਵੀ. ਸਬ ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ 1 ਅਤੇ ਸਿਟੀ 6 ਦੀ ਬਿਜਲੀ ਸਪਲਾਈ ਇਨ੍ਹਾਂ ਫੀਡਰਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਹੋਣ ਕਾਰਨ, 29 ਅਤੇ 31 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹਿਣਗੇ।ਇਨ੍ਹਾਂ ਤੋਂ ਫੀਡਰਾਂ ਤੋਂ ਚੱਲਣ ਵਾਲੇ ਖੇਤਰ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜ਼ੀਕੋਟ ਰੋਡ, ਛੋਟਾ ਕਾਜ਼ੀਕੋਟ, ਚੰਦਰ ਕਲੋਨੀ, ਤਹਿਸੀਲ ਬਾਜ਼ਾਰ, ਮੁਹੱਲਾ ਜੋਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੇਨਿਊ, ਜੈ ਦੀਪ ਐਵੇਨਿਊ, ਸ਼੍ਰੀ ਗੁਰੂ ਅਰਜਨ ਦੇਵ ਕਲੋਨੀ ਨੂਰਡ਼ੀ ਰੋਡ, ਪਲਾਸੌਰ ਰੋਡ, ਮੁਹੱਲਾ ਟੈਂਕ ਛੱਤਰੀ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ, ਉਪ ਮੰਡਲ ਅਫ਼ਸਰ, ਅਰਬਨ ਤਰਨਤਾਰਨ, ਇੰਜੀਨੀਅਰ ਮਨਜੀਤ ਸਿੰਘ, ਜੇ.ਈ. ਨੇ ਦਿੱਤੀ।
SikhDiary