UK ਤੋਂ ਆਏ ਕਰੋਨਾ ਦੇ ਨਵੇਂ ਰੂਪ ‘ਚ ਹੋਇਆ ਵਾਧਾ, ਦੇਸ਼ ‘ਚ 102 ਲੋਕ ਹੋਏ ਸੰਕਰਮਿਤ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਫੈਲਦਾ ਦਿਖਾਈ ਦੇ ਰਿਹਾ ਹੈ। ਬ੍ਰਿਟੇਨ ਵਿੱਚ ਪਾਏ ਗਏ ਨਵੇਂ ਰੂਪ ਤੋਂ ਭਾਰਤ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 102 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਹਾਲਾਂਕਿ 11 ਜਨਵਰੀ ਨੂੰ ਇੰਨ੍ਹਾਂ ਲੋਕਾਂ ਦੀ ਗਿਣਤੀ 96 ਸੀ। ਮੰਤਰਾਲੇ ਨੇ ਕਿਹਾ ਕਿ ਬ੍ਰਿਟੇਨ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ ਅੱਜ 102 ਹੋ ਗਈ ਹੈ।ਸਬੰਧਤ ਰਾਜ ਸਰਕਾਰਾਂ ਨੇ ਇਨ੍ਹਾਂ ਲੋਕਾਂ ਨੂੰ ਵੱਖੋ ਵੱਖਰੇ ਕਮਰਿਆਂ ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਇਕਾਂਤਵਾਸ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਯਾਤਰਾ ਕਰਨ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੂਬਿਆਂ ਨੂੰ ਨਿਗਰਾਨੀ ਵਧਾਉਣ, ਨਜ਼ਰਬੰਦੀ ਦੇ ਖੇਤਰਾਂ, ਜਾਂਚ ਕਰਨ ਅਤੇ INSACOG ਨੂੰ ਨਮੂਨੇ ਭੇਜਣ ਲਈ ਨਿਰੰਤਰ ਸੁਝਾਅ ਦਿੱਤੇ ਜਾ ਰਹੇ ਹਨ।ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਕਾਰਨ ਯੂਕੇ ਵਿੱਚ ਹੜਕੰਪ ਮੱਚ ਗਿਆ ਹੈ। ਜਿਸ ਤੋਂ ਬਾਅਦ ਭਾਰਤ ਨੇ ਯੂਕੇ ਤੋਂ ਆਉਣ ਅਤੇ ਜਾਣ ਵਾਲੀ ਉਡਾਨਾਂ ਤੇ ਰੋਕ ਲੱਗਾ ਦਿੱਤੀ ਸੀ। ਬੀਤੇ ਕੁਝ ਦਿਨਾਂ ਵਿਚ ਯੂਕੇ ਤੋਂ ਜਿੰਨ੍ਹੇ ਵੀ ਲੋਕ ਵਾਪਸ ਆਏ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।ਜਿਹੜੇ ਲੋਕ ਕਰੋਨਾ ਪਾਜ਼ਿਿਟਵ ਪਾਏ ਜਾ ਰਹੇ ਹਨ,ਉਨ੍ਹਾਂ ਦਾ ਜੀਨੋਮ ਸਿਕਵੈਕਸਿੰਗ ਕਰਕੇ ਕਰੋਨਾ ਦੇ ਨਵੇਂ ਰੂਪ ਦਾ ਪਤਾ ਲਗਾਇਆ ਜਾ ਰਿਹਾ ਹੈ।