ਅੰਤਰ ਰਾਸ਼ਟਰੀ ਇਸਤਰੀ ਦਿਵਸ ਸਮਾਗਮ ’ਚ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 31 ਔਰਤਾਂ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ : (ਜਗਪ੍ਰੀਤ ਮਹਾਜਨ): ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ: ਪਟਿਆਲਾ ਵੱਲੋਂ ਸੁਸਾਇਟੀ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਦੀ ਅਗਵਾਈ ਵਿੱਚ 8 ਮਾਰਚ ਨੂੰ ਮੁਸਾਫਿਰ ਸੈਂਟਰਲ ਸਟੇਟ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਰਾਸ਼ਟਰੀ ਇਸਤਰੀ ਦਿਵਸ ਸਮਾਗਮ ਵਿੱਚ ਵੱਖ—ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 31 ਔਰਤ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਡਾ. ਵਰਿੰਦਰ ਗਰਗ, ਐਮ.ਡੀ. ਰੈਡੀਅਲੋਜੀ, ਓ.ਐਸ.ਡੀ. ਟੂ ਪ੍ਰੈਜੀਡੈਂਟ ਪੀ.ਜੀ.ਆਈ. ਚੰਡੀਗੜ੍ਹ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ ਤਾਂ ਸਾਇਨਾ ਕਪੂਰ ਜਿਲ੍ਹਾ ਬਲਾਕ ਸੁਰੱਖਿਆ ਅਫਸਰ ਪਟਿਆਲਾ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਸ੍ਰੀਮਤੀ ਰੰਜੀਤਾ ਪੰਨੂ ਅਤੇ ਡਾ. ਸਿਲਕੀ ਗਰਗ ਵਲੋਂ ਬਤੌਰ ਵਿਸ਼ੇਸ਼ ਮਹਿਮਾਨ ਹਾਜਰੀ ਲਗਵਾਈ ਗਈ। ਸ੍ਰੀ ਕੁੰਦਨ ਗੋਗੀਆ, ਮੇਅਰ ਪਟਿਆਲਾ ਵਲੋਂ ਬਤੌਰ ਗੈਸਟ ਆਫ ਆਨਰ ਸ਼ਮੂਲੀਅਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਤੇ ਡਾ. ਹਰਨੇਕ ਸਿੰਘ ਢੋਟ, ਸਾਬਕਾ ਸਹਾਇਕ ਡਾਇਰੈਕਟਰ (ਰਜਿ:) ਭਾਸ਼ਾ ਵਿਭਾਗ, ਪੰਜਾਬ ਵੱਲੋਂ ਆਏ ਮਹਿਮਾਨਾਂ ਅਤੇ ਪ੍ਰਧਾਨਗੀ ਮੰਡਲ ਨੂੰ ਜੀ ਆਇਆ ਕਿਹਾ ਗਿਆ।ਉਸ ਉਪਰੰਤ ਸ੍ਰ. ਉਪਕਾਰ ਸਿੰਘ ਨੇ ਸੁਸਾਇਟੀ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਪ੍ਰਸਿੱਧ ਕਵੀ ਸ੍ਰ. ਬਰਿੰਦਰ ਠਾਕੁਰ ਅਤੇ ਸ਼ਤੀਸ਼ ਵਿਦਰੋਹੀ ਨੇ ਆਪਣੀਆਂ ਮਜਾਹੀਆਂ ਕਵਿਤਾਵਾਂ ਦੀ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਸਨਮਾਨਤ ਕੀਤੀਆਂ ਗਈਆਂ ਸ਼ਖਸ਼ੀਅਤਾਂ ਵਿੱਚ ਸ਼ਾਮਲ ਸਨ ਸ੍ਰੀਮਤੀ ਅਮ੍ਰਿਤ ਕੌਰ (ਸਮਾਜ ਸੇਵਿਕਾ), ਜ਼ਗਦੀਪ ਕੌਰ (ਮੋਦੀ ਕਾਲਜ), ਬਿੱਟੂ ਧੀਮਾਨ (ਪੱਤਰਕਾਰ), ਸਪਨਾ ਠਾਕੁਰ ਅਧਿਆਪਕ, ਸੈਫਾਲੀ ਗੋਇਲ (ਸਪੈਸ਼ਲ ਐਜੂਕੇਟਰ), ਕੁਲਜੀਤ ਕੌਰ (ਲੇਖਿਕਾ), ਰਿਤਿਕਾ ਮਿਸ਼ਰਾ (ਪ੍ਰੋਫੈਸਰ), ਕਮਲਜੀਤ ਕੌਰ (ਹਿੰਦੀ ਅਧਿਆਪਕਾ), ਦੀਪਤੀ ਸਿੰਗਲਾ ਪ੍ਰੋਫੈਸਰ, ਗੁਰਪ੍ਰੀਤ ਕੌਰ ਅਧਿਆਪਕ, ਨਵਨੀਤ ਕੌਰ (ਅਧਿਆਪਿਕਾ), ਨੀਰੂ ਬਾਲਾ ਹੈਡ ਮਿਸਟ੍ਰੈਸ, ਬਲਜੀਤ ਸ਼ਰਮਾ (ਪੰਜਾਬੀ ਲੈਕਚਰਾਰ), ਪਾਹੁਲ ਸ਼ਰਮਾ (ਸਮਾਜ ਸੇਵੀ) ਡਿੰਪਲ ਗਰਗ (ਭਵਿੱਖ ਵਿਗਿਆਨ) ਸੰਗੀਤਾ (ਸਾਇੰਸ ਮਿਸਟ੍ਰੈਸ), ਨੰਦਿਤਾ (ਪ੍ਰੋਫੈਸਰ), ਅਮਨਪ੍ਰੀਤ ਕੌਰ (ਐਨ.ਸੀ.ਸੀ.), ਅੰਜਲੀ ਜਿੰਦਲ (ਉੱਦਮੀ), ਨੇਹਾ ਗਰੋਵਰ (ਸਪੈਸ਼ਲ ਐਜੂਕੇਟਰ), ਮਨਦੀਪ ਕੌਰ ਗਰੇਵਾਲ (ਸਮਾਜ ਸੇਵਿਕਾ), ਭਾਵਨਾ ਸ਼ਰਮਾ (ਅਧਿਆਪਕਾ), ਡਾ. ਕਰਾਂਤੀ ਗਰਗ (ਡਾਕਟਰ), ਸੁਚੇਤਾ ਜ਼ੋਸ਼ੀ (ਏ.ਪੀ.ਆਰ.ਓ.), ਰਮਨਦੀਪ ਕੌਰ ਅਧਿਆਪਕਾ, ਅਰਵਿੰਦਰ ਕੌਰ ਗਾਇਕਾ, ਡਾ. ਮੋਨਿਕਾ ਪ੍ਰੋਫੈਸਰ। ਸਨਮਾਨ ਦੀ ਰਸਮ ਤੋਂ ਬਾਅਦ ਮੁੱਖ ਮਹਿਮਾਨ ਡਾ. ਵਰਿੰਦਰ ਗਰਗ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਸੁਸਾਇਟੀ ਦੇ ਕੰਮਾਂ ਦੀ ਸਲਾਘਾ ਕੀਤੀ ਅਤੇ ਉਹਨਾਂ ਕਿਹਾ ਕਿ ਔਰਤਾਂ ਨੇ ਅੱਜ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ ਹੈ। ਡਾ. ਸਾਇਨਾ ਕਪੂਰ, ਡਾ. ਸਿਲਪੀ ਗਰਗ ਅਤੇ ਸ੍ਰੀ ਕੁੰਦਨ ਗੋਗੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਪ੍ਰਸਿੱਧ ਸਮਾਜ ਸੇਵੀ ਸੁਮਨ ਬੱਤਰਾ ਨੇ ਵੀ ਆਪਣੇ ਵਿਚਰ ਪੇਸ਼ ਕੀਤੇ। ਸ੍ਰੀਮਤੀ ਕਿਰਨ ਕੌਰ ਭੱਟੀ ਨੇ ਸਟੇਜ਼ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਸਨਮਾਨ ਦੀ ਰਸਮ ਸ੍ਰੀਮਤੀ ਹਰਪ੍ਰੀਤ ਕੌਰ ਬੱਬਲੀ ਵਲੋਂ ਨਿਭਾਈ ਗਈ। ਸਾਈਟੇਸ਼ਨਾਂ ਪੜਨ ਦੀ ਜਿੰਮੇਵਾਰੀ ਪ੍ਰਸਿੱਧ ਕਵਿਤਰੀ ਆਸ਼ਾ ਸ਼ਰਮਾ, ਜੁਗਰੀਤ ਕੌਰ ਢੋਟ ਅਤੇ ਡਾ. ਰਸਮੀ ਕੋਹਲੀ ਵਲੋਂ ਨਿਭਾਈ ਗਈ। ਸ੍ਰ. ਚਰਨਪਾਲ ਸਿੰਘ, ਗੁਰਿੰਦਰ ਸੰਧੂ, ਬਲਵਿੰਦਰ ਕੌਰ, ਮੋਹਨ ਖੰਨਾ, ਰਾਜ ਕੁਮਾਰ ਪਿੰਟੂ ਨੇ ਸਮੁੱਚਾ ਪ੍ਰਬੰਧ ਕੀਤਾ। ਇਸ ਮੌਕੇ ਤੇ ਸਤਿੰਦਰ ਸਿੰਘ ਨੰਦਾ ਰਿਟਾਇਰਡ ਡਿਪਟੀ ਡਾਇਰੈਕਟਰ, ਭਗਵਾਨ ਦਾਸ ਗੁਪਤਾ (ਸਮਾਜ ਸੇਵਕ), ਸਤੀਸ਼ ਕੁਮਾਰ ਪ੍ਰਿੰਸੀਪਲ, ਸ੍ਰੀ ਬਲਰਾਜ ਉਬਰਾਏ ਪ੍ਰਸਿੱਧ ਸਮਾਜ ਸੇਵਕ, ਸ੍ਰ. ਰਾਜਬੰਸ ਸਿੰਘ, ਪਰਮਿੰਦਰ ਭਲਵਾਨ ਅਤੇ ਜਸਵਿੰਦਰ ਗਰੇਵਾਲ, ਜ਼ੋਰਾ ਸਿੰਘ ਪ੍ਰਸਿੱਧ ਨਾਟਕਕਾਰ, ਮੈਡਮ ਰਾਣਾ ਸਿੱਧੂ, ਮੁਰਾਰੀ ਲਾਲ ਸ਼ਰਮਾ ਪ੍ਰਸਿੱਧ ਸਮਾਜ ਸੇਵੀ, ਜ਼ਸਵੰਤ ਸਿੰਘ ਕੌਲੀ ਵਲੋਂ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ ਗਈ। ਅਖੀਰ ਵਿੱਚ ਮਨਜੀਤ ਕੌਰ ਨੇ ਆਏ ਮਹਿਮਾਨਾਂ ਦਾ ਸੁਸਾਇਟੀ ਵਲੋਂ ਧੰਨਵਾਦ ਕੀਤਾ ਗਿਆ।
SikhDiary