ਲਗਾਤਾਰ ਦੂਜੇ ਦਿਨ ਦੋਵਾਂ ਦੀਆਂ ਕੀਮਤਾਂ ‘ਚ ਆਈ ਗਿਰਾਵਟ
ਪੰਜਾਬ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਅੱਜ ਜਲੰਧਰ ਸਰਾਫਾ ਐਸੋਸੀਏਸ਼ਨ ਅਨੁਸਾਰ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ। 24 ਕੈਰੇਟ ਸੋਨਾ 1,000 ਰੁਪਏ ਅਤੇ 22 ਕੈਰੇਟ ਸੋਨਾ 930 ਰੁਪਏ ਸਸਤਾ ਹੋਇਆ। ਉੱਥੇ ਹੀ ਚਾਂਦੀ ਦੀ ਕੀਮਤ ਵਿੱਚ ਵੀ 500 ਰੁਪਏ ਦੀ ਗਿਰਾਵਟ ਆਈ।ਐਸੋਸੀਏਸ਼ਨ ਅਨੁਸਾਰ ਅੱਜ 24 ਕੈਰੇਟ ਸੋਨੇ ਦੀ ਕੀਮਤ 1,38,400 ਰੁਪਏ ਰਹੀ, ਜਦਕਿ ਬੀਤੇ ਦਿਨ ਇਹ 1,39,400 ਰੁਪਏ ਸੀ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ ਬੀਤੇ ਦਿਨ 1,29,640 ਰੁਪਏ ਤੋਂ ਘਟ ਕੇ 1,28,710 ਰੁਪਏ ਰਹਿ ਗਈ। ਉੱਥੇ ਹੀ ਚਾਂਦੀ ਦੀ ਕੀਮਤ ਵੀ 1,76,200 ਰੁਪਏ ਤੋਂ ਘਟ ਕੇ 1,75,700 ਰੁਪਏ ‘ਤੇ ਪਹੁੰਚ ਗਈ।
SikhDiary