ਭਾਜਪਾ ਸਾਂਸਦ ਵਿਕਰਮਜੀਤ ਸਾਹਨੀ ਕੈਪਟਨ ਸਮਿਤ ਨੂੰ ਦੇਣਗੇ ਇਨਾਮ

ਲੁਧਿਆਣਾ : ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਟ ਵਿਚ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਮੁਸਾਫਰਾਂ ਦੀ ਸੁਰੱਖਿਆ ਦੇ ਲਈ ਹਿੰਮਤ ਦਿਖਾਉਣ ਵਾਲੇ ਕੈਪਟਨ ਸਮਿਤ ਮੋਛਰ ਨੂੰ ਸਨ ਫਾਊਂਡੇਸ਼ਨ ਨੇ 25 ਲੱਖ ਰੁਪਏ ਦਾ ਮਾਣ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ। ਫਾਊਂਡੇਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਇਹ ਐਲਾਨ ਕੀਤਾ ਹੈ।ਐਮ.ਪੀ ਸਾਹਨੀ ਨੇ ਕਿਹਾ ਕਿ ਸਮਿਤ ਦੀ ਬਹਾਦਰੀ ਨੂੰ ਕਿਸੇ ਵੀ ਮਾਪਦੰਡ ਵਿੱਚ ਨਹੀਂ ਮਾਪਿਆ ਜਾ ਸਕਦਾ ਹੈ, ਪਰ ਇਹ ਸਨਮਾਨ ਉਨ੍ਹਾਂ ਦੀ ਹਿੰਮਤ ਪ੍ਰਤੀ ਪ੍ਰਤੀਕਾਤਮਕ ਧੰਨਵਾਦ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਭਾਰਤ ਅਤੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਫਾਊਂਡੇਸ਼ਨ ਨੇ ਕੈਪਟਨ ਸਮਿਟ ਮੱਛਰ ਦੀ ਹਿੰਮਤ ਨੂੰ ਭਾਰਤੀ ਜਜ਼ਬੇ ਅਤੇ ਬਹਾਦਰੀ ਦੀ ਮਿਸਾਲ ਦੱਸਿਆ।