ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਤਰੀ ਦੀ ਪਹਿਲੀ ਝਲਕ ਕੀਤੀ ਸਾਂਝੀ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਘਰ ‘ਚ ਨਿੱਕੇ ਬੱਚੇ ਦੀ ਕਿਲਕਾਰੀ ਗੂੰਜੀ ਹੈ । ਸਿੱਧੂ ਦਾਦਾ ਬਣ ਗਏ ਹਨ। ਉਨ੍ਹਾਂ ਦੇ ਪਰਿਵਾਰ ‘ਚ ਇਸ ਸਮੇਂ ਤਿਉਹਾਰ ਦਾ ਮਾਹੌਲ ਹੈ। ਸਿੱਧੂ ਦੇ ਬੇਟੇ ਕਰਨ ਸਿੱਧੂ ਅਤੇ ਨੂੰਹ ਇਨਾਇਤ ਨੇ 1 ਅਕਤੂਬਰ ਨੂੰ ਛੋਟੀ ਏਜਲ ਦਾ ਸਵਾਗਤ ਕੀਤਾ। ਪਰਿਵਾਰ ਨੇ ਆਪਣੀ ਪਿਆਰੀ ਦਾ ਨਾਮ ਆਰੀਆ ਸਿੱਧੂ ਰੱਖਿਆ ਹੈ।ਸਿੱਧੂ ਨੇ ਹੁਣ ਹਸਪਤਾਲ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਛੋਟੀ ਪੋਤੀ ਦੀ ਪਹਿਲੀ ਝਲਕ ਵੀ ਦਿਖਾਈ ਹੈ। ਇੱਕ ਤਸਵੀਰ ਵਿੱਚ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਆਪਣੀ ਪੋਤੀ ਦਾ ਹੱਥ ਫੜੇ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਸਿੱਧੂ ਹਸਪਤਾਲ ਵਿੱਚ ਆਪਣੀ ਲਾਡਲੀ ਪੋਤੀ ਦੀ ਪਹਿਲੀ ਝਲਕ ਪਾ ਕੇ ਭਾਵੁਕ ਹੁੰਦੇ ਨਜ਼ਰ ਆਏ। ਦਾਦਾ ਬਣਨ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ।ਸਿੱਧੂ ਦੀ ਪਤਨੀ ਵੀ ਆਪਣੀ ਲਾਡਲੀ ਰਾਜਕੁਮਾਰੀ ਵੱਲ ਪਿਆਰ ਨਾਲ ਦੇਖਦੇ ਨਜ਼ਰ ਆਏ। ਉਨ੍ਹਾਂ ਨੂੰ ਆਪਣੀ ਪੋਤੀ ਨਾਲ ਪਿਆਰ ਕਰਦੇ ਦੇਖਿਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਰੀਬ 3 ਦਿਨਾਂ ਬਾਅਦ ਪ੍ਰਸ਼ੰਸਕਾਂ ਨੂੰ ਆਪਣੀ ਛੋਟੀ ਪੋਤੀ ਦੀ ਪਹਿਲੀ ਝਲਕ ਦਿਖਾਈ ਹੈ, ਪਰ ਹਾਲੇ ਤੱਕ ਉਨ੍ਹਾਂ ਨੇ ਆਪਣੀ ਲਾਡਲੀ ਦਾ ਚਿਹਰਾ ਨਹੀਂ ਦਿਖਾਇਆ ਹੈ।ਹਸਪਤਾਲ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੈਪਸ਼ਨ ‘ਚ ਲਿ ਖਿਆ- ਸੁਪਨਾ ਸੱਚ ਹੋ ਗਿਆ ਹੈ। ਫੈਨਜ਼ ਉਨ੍ਹਾਂ ਦੀ ਇਸ ਪੋਸਟ ‘ਤੇ ਕਾਫੀ ਪਿਆਰ ਦੇ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਕਮੈਂਟ ਸੈਕਸ਼ਨ ‘ਚ ਵਧਾਈ ਦੇ ਰਹੇ ਹਨ। ਪ੍ਰਸ਼ੰਸਕ ਹੁਣ ਨਵਜੋਤ ਸਿੰਘ ਸਿੱਧੂ ਦੀ ਪੋਤੀ ਨੂੰ ਦੇਖਣ ਲਈ ਬੇਤਾਬ ਹਨ।