ਅੰਮ੍ਰਿਤਸਰ ਦੀ ਦਰਗਾਹ ਨੇੜੇ ਫਾਇਰਿੰਗ, 2 ਨੌਜਵਾਨ ਜ਼ਖ਼ਮੀ

ਅੰਮ੍ਰਿਤਸਰ: ਸ਼ਹਿਰ ਵਿੱਚ ਤਾਰਾਂ ਵਾਲੇ ਪੁਲ ਨੇੜੇ ਸਥਿਤ ਇੱਕ ਦਰਗਾਹ ’ਤੇ ਮੱਥਾ ਟੇਕਣ ਪਹੁੰਚੇ ਦੋ ਨੌਜਵਾਨਾਂ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੋਵੇਂ ਜ਼ਖ਼ਮੀ ਕੋਟਲੀ ਸੇਖਾਂ ਪਿੰਡ ਦੇ ਵਸਨੀਕ ਦੱਸੇ ਜਾ ਰਹੇ ਹਨ।