ਸੋਨਾ ਤੇ ਚਾਂਦੀ ਦੀਆਂ ਤਾਜ਼ਾਂ ਕੀਮਤਾਂ ਜਾਰੀ
ਪੰਜਾਬ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ ਸੋਨੇ ਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 1,45,350 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 1,35,180 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 2,02,000 ਰੁਪਏ ਤੱਕ ਪਹੁੰਚ ਗਈ ਹੈ।ਪਿਛਲੇ ਹਫ਼ਤੇ ਕੀਮਤਾਂ ‘ਚ ਆਈ ਸੀ ਗਿਰਾਵਟ ਪਿਛਲੇ ਹਫ਼ਤੇ, ਕਾਮੈਕਸ ਸੋਨਾ ਫਿਊਚਰਜ਼ $173.20 ਜਾਂ 4.14% ਡਿੱਗ ਕੇ $4,007.90 ਪ੍ਰਤੀ ਔਂਸ ਅਤੇ ਚਾਂਦੀ ਦੇ ਫਿਊਚਰਜ਼ $3.35 ਜਾਂ ਲਗਭਗ 6% ਦੀ ਗਿਰਾਵਟ ਨਾਲ $53.95 ਪ੍ਰਤੀ ਔਂਸ ‘ਤੇ ਆ ਗਏ। ਘਰੇਲੂ ਬਾਜ਼ਾਰ ‘ਚ, ਕਮੋਡਿਟੀ ਐਕਸਚੇਂਜ MCX ‘ਤੇ ਦਸੰਬਰ ਡਿਲੀਵਰੀ ਲਈ ਸੋਨੇ ਦਾ ਵਾਇਦਾ 5,768 ਰੁਪਏ ਪ੍ਰਤੀ 10 ਗ੍ਰਾਮ, ਜਾਂ ਲਗਭਗ 4% ਦੀ ਗਿਰਾਵਟ ਨਾਲ 1.42 ਲੱਖ ਰੁਪਏ ‘ਤੇ ਆ ਗਿਆ, ਜਦੋਂ ਕਿ ਚਾਂਦੀ ਵਾਇਦਾ 15,087 ਰੁਪਏ ਜਾਂ 7.14% ਦੀ ਗਿਰਾਵਟ ਨਾਲ 1.96 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ। ਇਨ੍ਹਾਂ ਵਿੱਚ ਅੱਜ ਮਾਮੂਲੀ ਵਾਧਾ ਹੋਇਆ।
SikhDiary