BSF ਨੇ 25 ਕਰੋੜ ਰੁਪਏ ਦੀ ਹੈਰੋਇਨ ਸਮੇਤ ਇੱਕ ਵੱਡਾ ਡਰੋਨ ਤੇ ਇੱਕ ਅਤਿ ਆਧੁਨਿਕ ਪਿਸਤੌਲ ਕੀਤਾ ਬਰਾਮਦ
ਅੰਮ੍ਰਿਤਸਰ: ਬੀ.ਐੱਸ.ਐੱਫ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਦੁਪਾਸਰੀ ਦੇ ਇਲਾਕੇ ਵਿੱਚ 25 ਕਰੋੜ ਰੁਪਏ ਦੀ ਹੈਰੋਇਨ ਸਮੇਤ ਇੱਕ ਵੱਡਾ ਡਰੋਨ, ਇੱਕ ਅਤਿ ਆਧੁਨਿਕ ਪਿਸਤੌਲ ਬਰਾਮਦ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਕ ਡਰੋਨ ਝੋਨੇ ਦੇ ਖੇਤਾਂ ਵਿੱਚ ਪਿਆ ਹੋਇਆ ਹੈ ਜਿਸ ਦੇ ਨਾਲ ਪੀਲੇ ਰੰਗ ਦਾ ਪੈਕਟ ਬੰਨ੍ਹਿਆ ਹੋਇਆ ਹੈ। ਸੂਚਨਾ ਮਿਲਦੇ ਹੀ ਬੀ.ਐਸ.ਐਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਡਰੋਨ ਜ਼ਬਤ ਕਰ ਲਿਆ। ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ‘ਚ ਖਾਸ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਡਰੋਨ ਅਜਿਹੇ ਪਿੰਡਾਂ ‘ਚ ਮਿਲ ਰਹੇ ਹਨ, ਜਿੱਥੇ ਪਹਿਲਾਂ ਤਸਕਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਸਨ।
SikhDiary