ਜਨਮ ਅਸ਼ਟਮੀ ਦੇ ਮੌਕੇ ‘ਤੇ ਰਾਜ ਭਰ ‘ਚ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ
ਚੰਡੀਗੜ੍ਹ: ਪੰਜਾਬ ਦੇ ਸਕੂਲੀ ਬੱਚਿਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਸਤੰਬਰ ਦੀ ਸ਼ੁਰੂਆਤ ਵੀ ਖੁਸ਼ਖ਼ਬਰੀ ਲੈ ਕੇ ਆਈ ਹੈ। ਪੰਜਾਬ ਸਰਕਾਰ ਦੇ 2026 ਦੇ ਅਧਿਕਾਰਤ ਕੈਲੰਡਰ ਅਨੁਸਾਰ, ਜਨਮ ਅਸ਼ਟਮੀ ਦੇ ਮੌਕੇ ‘ਤੇ 4 ਸਤੰਬਰ, ਸ਼ੁੱਕਰਵਾਰ ਨੂੰ ਰਾਜ ਭਰ ਵਿੱਚ ਸਰਕਾਰੀ ਛੁੱਟੀ ਰਹੇਗੀ।ਇਸ ਦਿਨ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸੰਸਥਾਵਾਂ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਕਿਉਂਕਿ ਸ਼ੁੱਕਰਵਾਰ ਦੀ ਛੁੱਟੀ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਆਉਂਦਾ ਹੈ, ਇਸ ਲਈ ਲੋਕ ਤਿੰਨ ਦਿਨਾਂ ਦੀ ਛੁੱਟੀ ਦਾ ਆਨੰਦ ਮਾਣਨਗੇ। ਇਸ ਨਾਲ ਸਰਕਾਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਜਾਂ ਯਾਤਰਾ ਕਰਨ ਦਾ ਮੌਕਾ ਮਿਲੇਗਾ।ਅਧਿਕਾਰਤ ਕੈਲੰਡਰ ਦੇ ਅਨੁਸਾਰ, ਜਨਮ ਅਸ਼ਟਮੀ ਤੋਂ ਇਲਾਵਾ ਸਤੰਬਰ ਵਿੱਚ ਤਿਉਹਾਰਾਂ ਲਈ ਕੋਈ ਹੋਰ ਸਰਕਾਰੀ ਛੁੱਟੀਆਂ ਨਹੀਂ ਹਨ। ਇਸ ਤੋਂ ਇਲਾਵਾ, ਐਤਵਾਰ ਅਤੇ ਨਿਯਮਤ ਬੈਂਕ ਛੁੱਟੀਆਂ ਮਿਆਰੀ ਨਿਯਮਾਂ ਅਨੁਸਾਰ ਮਨਾਈਆਂ ਜਾਂਦੀਆਂ ਰਹਿਣਗੀਆਂ।
SikhDiary