ABVP ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਅੰਕਿਤ ਬਿਧਾਨ ਨੇ ਦੂਜੀ ਵਾਰ ਰਚਿਆ ਇਤਿਹਾਸ

ਪੰਜਾਬ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਜਿੱਤ ਕੇ ABVP ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਅੰਕਿਤ ਬਿਧਾਨ ਨੇ ਦੂਜੀ ਵਾਰ ਇਤਿਹਾਸ ਰਚ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਚੁਣੇ ਜਾਣ ‘ਤੇ ਅੰਕਿਤ ਬਿਧਾਨ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਭਾਜਪਾ ਆਗੂ ਅਤੇ ਸਾਬਕਾ ਸੂਬਾਈ ਸੰਗਠਨ ਮੰਤਰੀ (ਪੰਜਾਬ-ਚੰਡੀਗੜ੍ਹ) ਸੌਰਭ ਕਪੂਰ ਨੇ ਕਿਹਾ ਕਿ ABVP ਦੀ ਇਸ ਸ਼ਾਨਦਾਰ ਜਿੱਤ ਦੀ ਲਹਿਰ ਹੁਣ ਬਹੁਤ ਜਲਦ ਪੂਰੇ ਪੰਜਾਬ ਵਿੱਚ ਗੂੰਜੇਗੀ । ਸੌਰਭ ਕਪੂਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜਨਰਲ-ਜ਼ੈੱਡ ਅਤੇ ਯੁਵਾ ਸ਼ਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਨਾਲ ਹੈ।