ਜਲੰਧਰ ਦੇ ਨਿਜਾਤਮ ਨਗਰ ’ਚ ਸਥਿਤ ਵਾਈ ਏ ਟ੍ਰੇਡਰਜ਼ ਫੈਕਟਰੀ ’ਚ ਲੱਗੀ ਭਿਆਨਕ ਅੱਗ
ਜਲੰਧਰ : ਸ਼ਹਿਰ ਦੇ ਨਿਜਾਤਮ ਨਗਰ ਵਿੱਚ ਸਥਿਤ ਵਾਈ ਏ ਟ੍ਰੇਡਰਜ਼ ਫੈਕਟਰੀ ਵਿੱਚ ਸਵੇਰੇ ਤੜਕੇ ਅੱਗ ਲੱਗ ਗਈ। ਕੁਝ ਮਿੰਟਾਂ ਵਿੱਚ ਹੀ ਅੱਗ ਭਿਆਨਕ ਰੂਪ ਧਾਰਨ ਕਰ ਲਿਆ। ਫੈਕਟਰੀ ਦੇ ਅੰਦਰ ਸੌਂ ਰਹੇ ਮਜ਼ਦੂਰਾਂ ਨੇ ਫੈਕਟਰੀ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਅੱਗ ਲੱਗਣ ਦੀ ਸੂਚਨਾਫਾਇਰ ਬ੍ਰਿਗੇਡ ਅਤੇ ਮਾਲਕ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਉਣ ਵਿੱਚ ਕਾਮਯਾਬੀ ਪਾਇਆ, ਪਰ ਅੱਗ ਤੇ ਕਾਬੂ ਪਾਏ ਜਾਣ ਤੱਕ ਫੈਕਟਰੀ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।ਫੈਕਟਰੀ ਦੇ ਅੰਦਰ ਸੌਂ ਰਹੇ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਆਮ ਵਾਂਗ ਰਾਤ ਨੂੰ ਫੈਕਟਰੀ ਦੇ ਅੰਦਰ ਸੌਂ ਰਿਹਾ ਸੀ ਕਿ ਸਵੇਰੇ 3:30 ਵਜੇ ਅਜਿਹਾ ਲੱਗਾ ਕਿ ਕਮਰੇ ਦੇ ਬਾਹਰ ਅੱਗ ਲੱਗੀ ਹੋਈ ਹੈ। ਉਸ ਨੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਦੇਖਿਆ ਕਿ ਫੈਕਟਰੀ ਨੂੰ ਅੱਗ ਲੱਗੀ ਹੋਈ ਸੀ। ਉਹ ਆਪਣੀ ਜਾਨ ਬਚਾਉਣ ਲਈ ਫੈਕਟਰੀ ਤੋਂ ਬਾਹਰ ਭੱਜਿਆ ਅਤੇ ਉਸ ਨੇ ਅੱਗ ਲੱਗਣ ਦੀ ਸੂਚਨਾ ਫੈਕਟਰੀ ਮਾਲਕ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ।ਇਸ ਦੌਰਾਨ ਫੈਕਟਰੀ ਮਾਲਕ ਰਾਹੁਲ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ ਅਤੇ ਅੱਗ ਲੱਗਣ ਦੌਰਾਨ ਫੈਕਟਰੀ ਦੇ ਅੰਦਰਲਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਕੰਟਰੋਲ ਰੂਮ ‘ਤੇ ਸਵੇਰੇ 3.10 ਵਜੇ ਮਿਲੀ ਸੀ, ਜਿਸ ਦੇ ਬਾਅਦ ਵਿੱਚ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਦੋ ਗੱਡੀਆਂ ਦੀ ਮਦਦ ਨਾਲ ਇੱਕ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ।
SikhDiary