ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਘਰ ਪਹੁੰਚੀ ਐਸ.ਆਈ.ਟੀ. ਦੀ ਟੀਮ , ਸੰਮਨ ਕੀਤਾ ਜਾਰੀ
ਜਲੰਧਰ: ਸਿਆਸਤ ਨਾਲ ਜੁੜੀ ਇਸ ਸਮੇਂ ਦੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ.ਟੀ. ਦੀ ਟੀਮ ਅੱਜ ਸਵੇਰੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਘਰ ਪਹੁੰਚੀ। ਐਸ.ਆਈ.ਟੀ. ਟੀਮ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਜਾਂਚ ਨੂੰ ਲੈ ਕੇ ਵਿਜੇ ਸਾਂਪਲਾ ਦੇ ਘਰ ਪਹੁੰਚੀ । ਇਸ ਦੌਰਾਨ ਟੀਮ ਨੇ ਵਿਜੇ ਸਾਂਪਲਾ ਨੂੰ ਸੰਮਨ ਜਾਰੀ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਸਾਂਪਲਾ ਨੂੰ ਐਸ.ਆਈ.ਟੀ. ਦੀ ਟੀਮ ਨੋਟਿਸ ਦੇਣ ਲਈ ਹੁਸ਼ਿਆਰਪੁਰ ਪਹੁੰਚੀ। ਐਸ.ਆਈ.ਟੀ. ਨੇ ਵਿਜੇ ਸਾਂਪਲਾ ਨੂੰ 28 ਜੂਨ ਨੂੰ ਚੰਡੀਗੜ੍ਹ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ਵਿੱਚ ਬੁਲਾਇਆ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਵਿਜੇ ਸਾਂਪਲਾ ਜਲੰਧਰ ਪੀ.ਏ.ਪੀ. ਕੰਪਲੈਕਸ ਵਿੱਚ ਐਸ.ਆਈ.ਟੀ. ਸਾਹਮਣੇ ਪੇਸ਼ ਹੋਏ ਸਨ।ਇਸ ਦੌਰਾਨ ਸਾਂਪਲਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ 2018 ‘ਚ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੇ ਸਬੰਧ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਅੱਜ ਫਿਰ ਐੱਸ.ਆਈ.ਟੀ. ਨੇ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਉਹ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਉਹ ਮੰਗ ਪੱਤਰ ਨਹੀਂ ਦਿੰਦੇ ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਬੁਲਾਇਆ ਗਿਆ ਹੈ। ਮੈਂ ਆਪਣਾ ਬਿਆਨ ਤਾਂ ਹੀ ਦੇ ਸਕਾਂਗਾ ਜੇਕਰ ਉਹ ਦਸਤਾਵੇਜ਼ ਮੈਨੂੰ ਉਪਲਬਧ ਕਰਵਾਏ ਜਾਣ ਜਿਨ੍ਹਾਂ ‘ਤੇ ਮੇਰੇ ਦਸਤਖਤ ਹਨ। ਪਰ ਮੈਨੂੰ ਦੁਬਾਰਾ 28 ਜੂਨ ਨੂੰ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ।
SikhDiary