ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਨੂੰ ਲੈ ਕੇ ‘ਆਪ’ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਵੱਡਾ ਸਿਆਸੀ ਕਦਮ ਚੁੱਕਦੇ ਹੋਏ ਵੱਖ-ਵੱਖ ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।ਇਸ ਐਲਾਨ ਨਾਲ ਸ਼ਹਿਰ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਇਸ ਕਦਮ ਤੋਂ ਬਾਅਦ ਹੋਰ ਪਾਰਟੀਆਂ ਵੀ ਜਲਦੀ ਹੀ ਆਪਣੀਆਂ ਸੂਚੀਆਂ ਜਾਰੀ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਚੋਣ ਮੁਕਾਬਲਾ ਹੋਰ ਵੀ ਸਖ਼ਤ ਹੋ ਜਾਵੇਗਾ।