ਗਿਰਗਿਟ ਦੀ ਤਰਾਂ ਰੰਗ ਬਦਲਦਾ ਪਾਕਿਸਤਾਨੀ ਆਗੂ ਬਲਦੇਵ ਸਿੰਘ ਓਫ ਬਲਦੇਵ ਕੁਮਾਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਸਾਬਕਾ ਵਿਧਾਇਕ ਬਲਦੇਵ ਕੁਮਾਰ (43) ਆਪਣੇ ਪਰਿਵਾਰ ਸਮੇਤ ਜਾਨ ਬਚਾ ਕੇ ਆਪਣੇ ਸਹੁਰੇ ਘਰ ਖੰਨਾ ਪਹੁੰਚ ਗਿਆ ਹੈ।ਪਾਕਿਸਤਾਨ ਵਿੱਚ ਘੱਟ ਗਿਣਤੀ ਵਰਗਾਂ ’ਤੇ ਹੁੰਦੇ ਜ਼ੁਲਮਾਂ ਕਾਰਨ ਉਸ ਨੇ ਮੁੜ ਆਪਣੇ ਮੁਲਕ ਵਾਪਸੀ ਕਰਨ ਤੋਂ ਤੌਬਾ ਕੀਤੀ ਹੈ। ਇੱਥੇ ਬਲਦੇਵ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ 2007 ਵਿੱਚ ਖੰਨਾ ਵਾਸੀ ਭਾਵਨਾ ਨਾਲ ਹੋਇਆ ਸੀ। ਉਨ੍ਹਾਂ ਦੀ 11 ਸਾਲਾਂ ਦੀ ਧੀ ਰੀਆ ਤੇ 10 ਸਾਲਾਂ ਦਾ ਪੁੱਤਰ ਸੈਮ ਪਾਕਿਸਤਾਨੀ ਨਾਗਰਿਕ ਹਨ। ਵਿਆਹ ਸਮੇਂ ਉਹ ਪਕਿਸਤਾਨ ਵਿਚ ਕੌਂਸਲਰ ਸੀ ਅਤੇ ਵਿਆਹ ਮਗਰੋਂ ਉਹ ਖੈਬਰ ਪਖਤੂਨਖਵਾ (ਕੇਪੀਏ) ਵਿਧਾਨ ਸਭਾ ਸੀਟ ਬਾਰੀਕੋਟ (ਰਿਜ਼ਰਵ) ਤੋਂ ਵਿਧਾਇਕ ਚੁਣਿਆ ਗਿਆ ਸੀ। ਆਪਜੀ ਨੂੰ ਦੱਸ ਦਈਏ ਕਿ ਬਲਦੇਵ ਸਿੰਘ ਦਾ ਅਸਲੀ ਨਾਮ ਬਲਦੇਵ ਕੁਮਾਰ ਹੈ ਇਸ ਤੇ ਆਪਣੀ ਪਾਰਟੀ ਦੇ ਹੀ ਵਿਧਾਇਕ ਸੂਰੇਨ ਸਿੰਘ ਦੇ ਕਤਲ ਦੇ ਦੋਸ਼ ਚ ਜੇਲ੍ਹ ਹੋਈ ਸੀ। ਇਸ ਉੱਤੇ 10 ਲੱਖ ਦੀ ਸੁਪਾਰੀ ਦੇ ਕੇ ਭਾੜੇ ਦੇ ਗੁੰਡਿਆਂ ਕੋਲੋ 22 ਅਪ੍ਰੈਲ 2016 ਚ ਘਰ ਜਾਂਦੇ ਸੂਰੇਨ ਸਿੰਘ ਨੂੰ ਮਰਵਾਉਣ ਦਾ ਦੋਸ਼ ਲਗਾ ਸੀ।ਬਲਦੇਵ ਸਿੰਘ ਓਫ ਬਲਦੇਵ ਕੁਮਾਰ ਨੂੰ ਪਤਾ ਸੀ ਕਿ ਉਸ ਨੂੰ ਕੀਤੇ ਜੁਰਮ ਦੀ ਸਜ਼ਾ ਹੋ ਸਕਦੀ ਹੈ ਇਸ ਲਈ ਉਸਨੇ ਆਪਣੀ ਤੇ ਪਰਿਵਾਰ ਨੂੰ ਈਦ ਤੋਂ ਪਹਿਲਾਂ ਆਪਣਾ ਪਰਿਵਾਰ ਖੰਨਾ ਭੇਜ ਦਿੱਤਾ ਸੀ ਅਤੇ 12 ਅਗਸਤ ਨੂੰ ਉਹ ਖ਼ੁਦ ਤਿੰਨ ਮਹੀਨੇ ਦੇ ਵੀਜ਼ੇ ਉਪਰ ਭਾਰਤ ਪੁੱਜ ਗਿਆ। ਉਸ ਨੇ ਪੈਦਲ ਅਟਾਰੀ ਸਰਹੱਦ ਪਾਰ ਕੀਤੀ ਤੇ ਫਿਰ ਬੱਸ ਰਾਹੀਂ ਖੰਨਾ ਪਹੁੰਚੇ। ਹੁਣ ਉਸਦਾ ਕਿਹੜਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਬਲਦੇਵ ਕੁਮਾਰ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਭਾਰਤ ਰਹਿਣ ਲਈ ਨਾਗਰਿਕਤਾ ਦੇ ਨਾਲ-ਨਾਲ ਸਿਆਸੀ ਸ਼ਰਨ ਦੀ ਮੰਗ ਵੀ ਕਰਨਗੇ। ਬਲਦੇਵ ਕੁਮਾਰ ਦੀ ਪਤਨੀ ਭਾਵਨਾ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਦੇਖ ਕੇ ਉਸ ਨੇ ਭਾਰਤ ਦੀ ਨਾਗਰਿਕਤਾ ਨਹੀਂ ਛੱਡੀ ਸੀ। ਪਾਕਿਸਤਾਨ ਵਿਚ ਔਰਤਾਂ ਵਲੋਂ ਨੌਕਰੀ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਆਪਣੀ ਮਰਜ਼ੀ ਨਾਲ ਘਰੋਂ ਵੀ ਬਾਹਰ ਨਹੀਂ ਜਾ ਸਕਦੀਆਂ। ਉਹ ਹੁਣ ਮੁੜ ਉਥੇ ਨਹੀਂ ਜਾਣਗੇ। ਜਦੋ ਕਿ ਸੱਚ ਇਹ ਹੈ ਕਿ ਪਕਿਸਤਾਨ ਚ ਔਰਤਾਂ ਮੰਤਰੀ ਵੀ ਹਨ ਅਤੇ ਨੌਕਰੀਆਂ ਵੀ ਕਰਦੀਆਂ ਹਨ।