ਤਰਨਤਾਰਨ ‘ਚ ਰੇਲਵੇ ਫਾਟਕ S-44 ਦੋ ਦਿਨਾਂ ਲਈ ਰਹੇਗਾ ਬੰਦ

ਤਰਨਤਾਰਨ: ਤਰਨਤਾਰਨ ਵਿੱਚ ਫਾਟਕ ਬੰਦ ਰਹਿਣ ਦੀ ਸੂਚਨਾ ਆਈ ਹੈ। ਤਰਨਤਾਰਨ-ਕਪੂਰਥਲਾ ਰੋਡ (ਫਤਿਹਾਬਾਦ-ਗੋਇੰਦਵਾਲ ਸਾਹਿਬ ਨੂੰ ਜੋੜਨ ਵਾਲਾ) ‘ਤੇ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਰੇਲਵੇ ਸਟੇਸ਼ਨਾਂ ਵਿਚਕਾਰ ਸਥਿਤ ਰੇਲਵੇ ਫਾਟਕ S-44, ਟਰੈਕ ਰੱਖ-ਰਖਾਅ ਲਈ ਭਲਕੇ , 7 ਫਰਵਰੀ ਨੂੰ ਸ਼ਾਮ 6 ਵਜੇ ਤੋਂ 9 ਫਰਵਰੀ ਨੂੰ ਸ਼ਾਮ 6 ਵਜੇ ਤੱਕ ਬੰਦ ਰਹੇਗਾ।ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਸੜਕ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਦੋ ਦਿਨਾਂ ਲਈ ਇਸ ਸੜਕ ਤੋਂ ਲੰਘਣ ਦੀ ਬਜਾਏ ਦੂਜੇ ਵਿਕਲਪਿਕ ਰੂਟਾਂ ਦੀ ਵਰਤੋਂ ਕਰਨ ।