ਰੇਲਵੇ ਵਿਭਾਗ ਨੇ ਡੇਰਾ ਬਿਆਸ ਲਈ ਚਾਰ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਕੀਤਾ ਫ਼ੈਸਲਾ

ਅੰਮ੍ਰਿਤਸਰ: ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਆਈ ਹੈ। ਰੇਲਵੇ ਵਿਭਾਗ ਫਰਵਰੀ ਅਤੇ ਮਾਰਚ ਦੌਰਾਨ ਡੇਰਾ ਬਿਆਸ ਲਈ ਚਾਰ ਵਿਸ਼ੇਸ਼ ਰੇਲਗੱਡੀਆਂ ਚਲਾ ਰਿਹਾ ਹੈ। ਇਹ ਰੇਲਗੱਡੀਆਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ, ਲਖਨਊ, ਸਹਾਰਨਪੁਰ ਅਤੇ ਅੰਬਾਲਾ ਤੋਂ ਚੱਲਣਗੀਆਂ।ਨਿਜ਼ਾਮੂਦੀਨ-ਬਿਆਸ ਰੇਲਗੱਡੀ ਦਿੱਲੀ ਤੋਂ ਬਿਆਸ ਲਈ ਰਵਾਨਾ ਹੋਵੇਗੀ। 20 ਮਾਰਚ ਨੂੰ ਸਹਾਰਨਪੁਰ ਤੋਂ ਰਵਾਨਾ ਹੋਣ ਵਾਲੀ ਰੇਲਗੱਡੀ ਅੰਬਾਲਾ ਵਿੱਚ ਰੁਕੇਗੀ ਅਤੇ 22 ਮਾਰਚ ਨੂੰ ਵਾਪਸ ਆਵੇਗੀ। ਇਸੇ ਤਰ੍ਹਾਂ 27 ਮਾਰਚ ਨੂੰ ਸਹਾਰਨਪੁਰ ਤੋਂ ਰਵਾਨਾ ਹੋਣ ਵਾਲੀ ਰੇਲਗੱਡੀ 29 ਮਾਰਚ ਨੂੰ ਵਾਪਸ ਆਵੇਗੀ। ਨਿਜ਼ਾਮੂਦੀਨ-ਬਿਆਸ ਵਿਸ਼ੇਸ਼ ਰੇਲਗੱਡੀ 26 ਮਾਰਚ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 29 ਮਾਰਚ ਨੂੰ ਵਾਪਸ ਆਵੇਗੀ। ਇਸ ਦੇ ਨਾਲ ਹੀ , ਬਿਆਸ ਤੋਂ ਲਖਨਊ ਦੇ ਲਈ ਵੀ ਇੱਕ ਵਿਸ਼ੇਸ਼ ਰੇਲਗੱਡੀ 24 ਫਰਵਰੀ ਨੂੰ ਚਲਾਈ ਜਾਵੇਗੀ।ਰੇਲਵੇ ਵਿਭਾਗ ਵੱਲੋਂ ਇਹ ਫ਼ੈੈਸਲਾ ਸ਼ਰਧਾਲੂਆਂ ਦੀ ਸਹੂਲਤ ਲਈ ਲਿਆ ਗਿਆ ਹੈ, ਕਿਉਂਕਿ ਦੂਰ-ਦੁਰਾਡੇ ਤੋਂ ਸ਼ਰਧਾਲੂ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ ਡੇਰਾ ਬਿਆਸ ਵਿਖੇ ਲੱਗਣ ਵਾਲੇ ਮੇਲਿਆਂ ਲਈ ਆਉਂਦੇ ਹਨ ਅਤੇ ਯਾਤਰਾ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਨੇ ਫਰਵਰੀ ਅਤੇ ਮਾਰਚ ਵਿੱਚ ਡੇਰਾ ਬਿਆਸ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।