ਬਿਕਰਮ ਸਿੰਘ ਮਜੀਠੀਆ ਨੂੰ ਲੈਣ ਲਈ ਨਾਭਾ ਜੇਲ੍ਹ ਦੇ ਬਾਹਰ ਪਹੁੰਚੇ ਗਨੀਵ ਕੌਰ ਮਜੀਠੀਆ
ਨਾਭਾ : ਬੀਤੇ ਦਿਨ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਨਾਭਾ ਜੇਲ੍ਹ ਤੋਂ ਬਾਹਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਲਗਜ਼ਰੀ ਗੱਡੀ ਰੂਬੀਕੋਨ ਵਿਚ ਪਤੀ ਬਿਕਰਮ ਮਜੀਠੀਆ ਨੂੰ ਲੈਣ ਲਈ ਨਾਭਾ ਜੇਲ੍ਹ ਦੇ ਬਾਹਰ ਪਹੁੰਚੇ। ਗਨੀਵ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਉਹ ਮਹਾਪੁਰਸ਼ਾਂ ‘ਤੇ ਤੰਜ ਕੱਸਣ।ਉਹ ਇੰਨੇ ਘਬਰਾ ਗਏ ਹਨ ਕਿ ਰੱਬ ਦਾ ਨਾ ਬਿਲਕੁਲ ਭੁੱਲ ਗਏ ਹਨ। ਬਿਕਰਮ ਮਜੀਠੀਆ ਦੀ ਰਿਹਾਈ ‘ਤੇ ਵਿਰੋਧੀਆਂ ਵੱਲੋਂ ਕੱਸੇ ਜਾ ਰਹੇ ਤੰਜ ‘ਤੇ ਗਨੀਵ ਕੌਰ ਨੇ ਕਿਹਾ ਕਿ ਦੇਖੋ ਜਦੋਂ ਸ਼ੇਰ ਬਾਹਰ ਨਿਕਲ ਕੇ ਆਉਂਦਾ ਹੈ ਤਾਂ ਕੀ ਬਣਦਾ ਹੈ।ਗਨੀਵ ਕੌਰ ਨੇ ਕਿਹਾ ਕਿ ਸਰਕਾਰ ਭੁੱਲ ਗਈ ਸੀ ਕਿ ਉਸ ਤੋਂ ਉਪਰ ਵੀ ਇਕ ਰੱਬ ਹੈ। ਉਸ ਰੱਬ ਦਾ ਬਹੁਤ-ਬਹੁਤ ਧੰਨਾਵਾਦ। ਸੁਪਰੀਮ ਕੋਰਟ ਦਾ ਧੰਨਵਾਦ ਅੱਜ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਦੌਰਾਨ ਜਦੋਂ ਪੁੱਛਿਆ ਗਿਆ ਕਿ ਸਰਕਾਰ ਆਖ ਰਹੀ ਸੀ ਕਿ ਮਜੀਠੀਆ ਜੇਲ੍ਹ ਵਿਚ ਹੀ ਰਹਿਣਗੇ ਤਾਂ ਗਨੀਵ ਕੌਰ ਨੇ ਤੰਜ ਕੱਸਦਿਆਂ ਕਿਹਾ ਕਿ ਮੇਰੇ 546 ਕਰੋੜ ਰੁਪਏ ਵਾਪਸ ਕਰੋ। ਹਜ਼ਾਰ ਏਕੜ ਜ਼ਮੀਨ ਅਤੇ 546 ਕਰੋੜ ਰੁਪਏ ਵਿਖਾਓ ਅਤੇ ਸਾਨੂੰ ਵਾਪਸ ਕਰੋ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿੰਨਾਂ ਧੱਕਾ ਕਰਨਾ ਸੀ ਕਰ ਲਿਆ ਆਖਿਰ ਜਿੱਤ ਸੱਚ ਦੀ ਹੋਈ ਹੈ।
SikhDiary