ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਜਾਰੀ ਸਾਵਧਾਨੀਆ ਵੱਲ ਨਹੀ ਦਿੱਤਾ ਜਾ ਰਿਹਾ ਧਿਆਨ, ਪੁਲੀਸ ਖਫਾ

ਸ਼੍ਰੋਮਣੀ ਕਮੇਟੀ ਮੁਲਾਜਮਾਂ ਤੇ ਪ੍ਰੇਮੀਆ ਵਿੱਚ ਵੱਧ ਸਕਦਾ ਹੈ ਤਨਾਅ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਘੱਟ ਰਹੀ ਆਮਦ ਲੈ ਕੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਤੇ ਅਧਿਕਾਰੀ ਕਾਫੀ ਚਿੰਤਾ ਮਹਿਸੂਸ ਕਰ ਰਹੇ ਹਨ ਤੇ ਉਥੇ ਗੋਲਕ ਖਾਲੀ ਹੋਣ ਕਾਰਨ ਤਾਂ ਸ਼੍ਰੋਮਣੀ ਕਮੇਟੀ ਦਾ ਇੱਕ ਅਧਿਕਾਰੀ ਰੋਣ ਹੀ ਲੱਗ ਪਿਆ ਸੀ ਕਿ ਸੰਗਤ ਨਹੀ ਆ ਰਹੀ। ਜਿਹੜੇ ਪ੍ਰੇÎਮੀਆ ਨੇ ਜਾਣਾ ਸੀ ਉਹ ਉਸ ਵੇਲੇ ਵੀ ਜਾਂਦੇ ਰਹੇ ਜਦੋ ਲਾਕਡਾਊਨ ਸੀ ਤੇ ਪੁਲੀਸ ਕਰਮਚਾਰੀ ਵੀ ਹਰ ਰੋਜ਼ ਹਾਜ਼ਰੀ ਭਰਨ ਵਾਲਿਆ ਨੂੰ ਘੱਟ ਹੀ ਰੋਕਦੇ। ਅੱਜ ਭਾਂਵੇ ਲਾਕਡਾਊਨ ਖਤਮ ਹੋ ਗਿਆ ਹੈ ਪਰ ਫਿਰ ਵੀ ਸੰਗਤ ਦੀ ਆਮਦ ਨਹੀ ਵੱਧੀ ਕਿਉਕਿ ਲੋਕ ਕਰੋਨਾ ਤੋ ਇੰਨੇ ਕੁ ਭੈਭੀਤ ਹਨ ਕਿ ਉਹ ਕਿਸੇ ਕਿਸਮ ਦਾ ਖਤਰਾ ਮੁੱਲ ਨਹੀ ਲੈਣਾ ਚਾਹੁੰਦੇ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਜਸਵਿੰਦਰ ਸਿੰਘ ਦੀਨਪੁਰ ਦੇ 30 ਅਪ੍ਰੈਲ ਨੂੰ ਸੇਵਾ ਮੁਕਤ ਹੋਣ ਉਪਰੰਤ ਪਹਿਲੀ ਮਈ ਨੂੰ ਮੈਨੇਜਰ ਦਾ ਚਾਰਜ ਸ੍ਰ| ਮੁਖਤਾਰ ਸਿੰਘ ਨੇ ਸੰਭਾਲਿਆ। ਆਮ ਤੌਰ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਵੇਰੇ ਵੇਲੇ ਪਾਲਕੀ ਸਾਹਿਬ ਦੀ ਸਵਾਰੀ ਵੇਲੇ ਹਾਜ਼ਰੀ ਭਰਦਾ ਹੈ ਪਰ ਪਿਛਲੇ ਦੋ ਤਿੰਨ ਮੈਨੇਜਰਾਂ ਵੱਲੋ ਇਸ ਰਵਾਇਤ ਨੂੰ ਤੋੜ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮਰਹੂਮ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਸਮੇਂ ਮੈਨੇਜਰਾਂ ਦੀ ਇੱਕ ਵੱਡੀ ਫੌਜ ਬਣਾ ਦਿੱਤੀ ਗਈ ਤੇ ਉਹ ਵਿਅਕਤੀ ਵੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਲੱਗੇ ਹੋਏ ਹਨ ਜਿਹਨਾਂ ਨੂੰ ਚੰਗੀ ਤਰਾ ਪੜਨਾ ਲਿਖਣਾ ਵੀ ਨਹੀ ਆਉਦਾ। ਮੈਨੇਜਰ ਦਾ ਆਹੁਦਾ ਸਿਆਸੀ ਰੂਪ ਧਾਰਨ ਕਰ ਚੁੱਕਾ ਹੈ ਤੇ ਉਸ ਨੂੰ ਹੀ ਇਹ ਸੇਵਾ ਮਿਲਦੀ ਹੈ ਜਿਸ ਦੀ ਪਹੁੰਚ ਇੱਕ ਵਿਸ਼ੇਸ਼ ਪ੍ਰਕਾਰ ਦੇ ਪਰਿਵਾਰ ਦੀ ਕਿੱਚਨ ਕੈਬਨਿਟ ਤੱਕ ਹੋਵੇ। ਕਈ ਕਈ ਦਹਾਕਿਆ ਤੋ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸ੍ਰੀ ਪਾਲਕੀ ਸਾਹਿਬ ਦੀ ਸੇਵਾ ਦੀ ਹਾਜ਼ਰੀ ਭਰ ਰਹੀਆ ਹਨ ਤੇ ਪਾਲਕੀ ਸਾਹਿਬ ਨੂੰ ਮੋਢਾ ਲਗਾਉਣ ਦੀ ਇਜਾਜਤ ਇਹ ਬਹਾਨਾ ਬਣਾ ਕੇ ਆਮ ਸੰਗਤ ਨੂੰ ਨਹੀ ਦਿੱਤੀ ਜਾਂਦੀ ਕਿ ਕੋਰੋਨਾ ਕਾਰਨ ਭੀੜ ਨਾ ਹੋਵੇ ਪਰ ਵਿਸ਼ੇਸ ਤੌਰ ਤੇ ਪੰਜਾਬ ਪੁਲੀਸ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਕਿਸੇ ਕਿਸਮ ਦੀ ਕੋਈ ਰੋਕ ਨਹੀ ਸ਼ਾਇਦ ਉਹ ਕੋਰੋਨਾ ਪਰੂਫ ਹਨ। ਬੀਤੇ ਕਲ• ਇੱਕ ਅਖਬਾਰ ਨੇ ਜਦੋਂ ਖਬਰ ਛਾਪੀ ਸੀ ਕਿ 12 ਕਰੋਨਾ ਪੀੜਤ ਮਰੀਜ਼ਾਂ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਕਰਮਚਾਰੀ ਵੀ ਸ਼ਾਮਲ ਹੈ ਜਿਸ ਦਾ ਅਗਲੇ ਦਿਨ ਸ਼੍ਰੋਮਣੀ ਕਮੇਟੀ ਨੂੰ ਜੋਰਦਾਰ ਖੰਡਨ ਕਰਨਾ ਪਿਆ। Ñਲੰਮੇ ਸਮੇਂ ਤੋ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਦੀ ਸਫਾਈ ਸੰਗਤਾਂ ਕਰਦੀਆ ਆ ਰਹੀਆ ਹਨ ਜਿਹਨਾਂ ਨੂੰ ਪ੍ਰੇਮੀ ਦਾ ਲਕਬ ਦਿੱਤਾ ਜਾਂਦਾ ਹੈ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਫਾਈ ਤੋ ਬਾਅਦ ਵਿਛਾਈਆ ਕੀਤੀਆ ਜਾਂਦੀਆ ਹਨ ਜਿਹਨਾਂ ਦੀ ਇੱਕ ਤਰਤੀਬ ਹੁੰਦੀ ਹੈ ਤੇ ਉਹ ਕੁਝ ਪ੍ਰੇਮੀ ਹੀ ਕਰ ਸਕਦੇ ਹਨ। ਇੱਕ ਵਾਰੀ ਮੈਨੇਜਰ ਬਲਕਾਰ ਸਿੰਘ ਆਏ ਤਾਂ ਉਹਨਾਂ ਕਿਹਾ ਕਿ ਪ੍ਰੇਮੀ ਵਿਛਾਈਆ ਨਹੀ ਕਰਨਗੇ ਤੇ ਪ੍ਰੇਮੀਆ ਨੂੰ ਬਾਹਰ ਕੱਢ ਦਿੱਤਾ ਗਿਆ ਪਰ ਮੈਨੇਜਰ ਖੁਦ ਨਾਲ ਲੱਗਾ ਤਾਂ ਵਿਛਾਈਆ ਸਹੀ ਨਹੀ ਹੋ ਰਹੀਆ ਸਨ ਤੇ ਪ੍ਰੇਮੀ ਜਿਹੜੇ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰ ਰਹੇ ਸਨ ਉਹਨਾਂ ਵਿੱਚੋ ਬਾਬਾ ਜੋਗਿੰਦਰ ਸਿੰਘ ਵਾਪਸ ਬੁਲਾਇਆ ਤੇ ਕਿਹਾ ਕਿ ਬਾਬਾ ਜੀ ਇਹ ਸਾਡੇ ਵੱਸਦਾ ਰੋਗ ਨਹੀ। ਜਿਸ ਕਾ ਕਾਮ ਉਸੀ ਕੋ ਸਾਜੇ ਅਨੁਸਾਰ ਅੱਜ ਤੋ ਬਾਅਦ ਕੋਈ ਵੀ ਉਹਨਾਂ ਨੂੰ ਸੇਵਾ ਕਰਨ ਤੋ ਨਹੀ ਰੋਕੇਗਾ। ਪਾਲਕੀ ਸਾਹਿਬ ਦੀ ਸੇਵਾ ਸੰਭਾਲ ਵੀ ਪ੍ਰੇਮੀ ਹੀ ਕਰਦੇ ਹਨ ਪਰ ਜਦੋਂ ਪਾਲਕੀ ਨੂੰ ਮੋਢਾ ਲਾਉਣ ਦਾ ਸਮਾਂ ਆਉਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਕੁਝ ਲੱਠਮਾਰ ਪ੍ਰੇਮੀਆ ਨੂੰ ਧੱਕੇ ਮਾਰ ਕੇ ਇੰਜ ਅਗਾਂਹ ਧੱਕ ਦਿੰਦੇ ਹਨ ਜਿਵੇ ਉਹ ਗੁਲਾਮ ਹੋਣ ਤੇ ਆਪਣੇ ਮੁਲਾਜ਼ਮਾਂ ਤੇ ਚਹੋਤਿਆ ਨੂੰ ਸੇਵਾ ਦਾ ਮੌਕਾ ਦਿੰਦੇ ਹਨ। ਪ੍ਰੇਮੀਆ ਨੇ ਸ਼੍ਰੋਮਣੀ ਕਮੇਟੀ ਦੀ ਇਸ ਮਜਬੂਰੀ ਨੂੰ ਸਮਝ ਕੇ ਕੌੜਾ ਘੁੱਟ ਕਰ ਲਿਆ ਪਰ ਅੱਜ ਹੱਦ ਉਸ ਵੇਲੇ ਹੋ ਗਈ ਕਿ ਜਦੋ ਪਾਲਕੀ ਸਾਹਿਬ ਤੋ ਪਹਿਲਾਂ ਸੰਗਤ ਮੱਥਾ ਟੇਕਣ ਦਰਬਾਰ ਵਿੱਚ ਜਾਂਦੀ ਸੀ ਉਸ ਨੂੰ ਧੱਕੇ ਮਾਰੇ ਗਏ ਤੇ ਰੋਕਿਆ ਗਿਆ ਤੇ ਕਈਆ ਦੀਆ ਤਾਂ ਇਸ਼ ਧੱਕਾ ਮੁੱਕੀ ਵਿੱਚ ਪੱਗਾਂ ਵੀ ਹਿੱਲ ਗਈਆ। ਕਰੋਨਾ ਨੂੰ ਲੈ ਕੇ ਭੀੜ ਨਹੀ ਹੋਣ ਦਿੱਤੀ ਜਾਣੀ ਚਾਹੀਦੀ ਪਰ ਇਹ ਵੀ ਕਿਸੇ ਨੂੰ ਅਧਿਕਾਰ ਨਹੀ ਕਿ ਉਹ ਸ੍ਰੀ ਦਰਬਾਰ ਸਾਹਿਬ ਵਿੱਚੋ ਕਿਸੇ ਨੂੰ ਧੱਕੇ ਮਾਰ ਕੇ ਬਾਹਰ ਕਰੇ। ਪਾਲਕੀ ਸਾਹਿਬ ਦੀ ਸਮਾਂ 18 ਮਿੰਟ ਸ੍ਰੀ ਅਕਾਲ ਤਖਤ ਸਾਹਿਬ ਤੋ ਸ੍ਰੀ ਦਰਬਾਰ ਸਾਹਿਬ ਤੱਕ ਲਿਜਾਣ ਦੀ ਹੈ ਤੇ ਪਾਲਕੀ ਸਾਹਿਬ ਨੂੰ ਬੜੇ ਹੀ ਪੋਲੇ ਪੈਰੀ ਅਰਾਮ ਤੇ ਜਾਪ ਕਰਦਿਆ ਲਿਜਾਇਆ ਜਾਂਦਾ ਹੈ ਪਰ ਸ਼੍ਰੋਮਣੀ ਕਮੇਟੀ ਮੁਲਾਜ਼ਮ 15 ਮਿੰਟਾਂ ਵਿੱਚ ਵਾਪਸ ਵੀ ਪਹੁੰਚਾ ਦਿੰਦੇ ਹਨ। ਜਦੋ ਪਾਲਕੀ ਸਾਹਿਬ ਵਾਪਸ ਆਉਦੀ ਹੈ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੁਲਾਜ਼ਮ ਨਾਲ ਨਹੀ ਹੁੰਦਾ ਇਕੱਲੇ ਪਰੇਮੀ ਹੀ ਲੈ ਕੇ ਆਉਦੇ ਕੀ ਉਸ ਸਮੇਂ ਭੀੜ ਨਹੀ ਹੁੰਦੀ? ਕੀ ਉਸ ਵੇਲੇ ਕਰੋਨਾ ਘਾਹ ਚਰਨ ਚਲਾ ਜਾਂਦਾ ਹੈ? ਇਥੇ ਹੀ ਬੱਸ ਨਹੀ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਕਾਲ ਤਖਤ ਸਾਹਿਬ ਤੋ ਪੌੜੀਆ ਰਾਹੀ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੀ ਕੀਤੀ ਗਈ ਪਾਲਕੀ ਵਿੱਚ ਰੱਖਣ ਲਈ ਲਿਆਦੀ ਜਾਂਦੀ ਹੈ ਤਾਂ ਉਸ ਵੇਲੇ ਪਿਛਲੇ ਪਾਸੇ ਭੀੜ ਇੰਨੀ ਹੁੰਦੀ ਹੈ ਕਿ ਸਮਾਜਿਕ ਦੂਰੀ ਦਾ ਨਾ ਤਾਂ ਸ਼੍ਰੋਮਣੀ ਕਮੇਟੀ ਨੂੰ ਚੇਤਾ ਹੁੰਦਾ ਹੈ ਤੇ ਨਾ ਹੀ ਸੰਗਤਾਂ ਨੂੰ । ਟੀ ਵੀ ਤੇ ਧੱਕੇ ਵੱਜਦੇ ਆਮ ਵੇਖੇ ਜਾ ਸਕਦੇ ਹਨ। ਧੱਕੇ ਮਾਰਨ ਵਾਲਿਆ ਵਿੱਚ ਵਧੇਰੇ ਕਰਕੇ ਸ਼੍ਰੋਮਣੀ ਦੇ ਆਹੁਦੇਦਾਰ, ਅਧਿਕਾਰੀ , ਕਰਮਚਾਰੀ ਤੇ ਪੁਲੀਸ ਵਾਲੇ ਹੀ ਹੁੰਦੇ ਹਨ। ਸੰਗਤ ਦੇ ਸਿਰਫ ਦੋ ਚਾਰ ਵਿਅਕਤੀ ਹੀ ਹੋਣਗੇ। ਜੇਕਰ ਪੌੜੀਆ ਉਤਰਨ ਸਮੇਂ ਭੀੜ ਹੋਣ ਕਾਰਨ ਕਿਸੇ ਨੂੰ ਕਰੋਨੇ ਦਾ ਕੋਈ ਖਤਰਾ ਨਹੀ ਫਿਰ ਮੋਢਾ ਲਗਾਉਣ ਤੋ ਰੋਕਿਆ ਜਾਣਾ ਕਿਸੇ ਵੀ ਪ੍ਰਕਾਰ ਨਾਲ ਜਾਇਜ ਨਹੀ। ਵੈਸੇ ਸਾਵਧਾਨੀਆ ਦੀ ਵਰਤੋ ਕੀਤੀ ਜਾਣੀ ਚਾਹੀਦੀ ਹੈ ਪਰ ਧੱਕੇਸ਼ਾਹੀ ਨਾਲ ਨਹੀ। ਜਿਲਾ ਪੁਲੀਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਖੁਦ ਡਾਕਟਰੀ ਪੇਸ਼੍ਰੇ ਨਾਲ ਸਬੰਧਿਤ ਹਨ ਤੇ ਉਹ ਸਾਵਧਾਨੀਆ ਦੀਆ ਕਦਰਾਂ ਨੂੰ ਕੀਮਤਾਂ ਨੂੰ ਜਾਣਦੇ ਹਨ । ਉਹਨਾਂ ਸ਼੍ਰੋਮਣੀ ਕਮੇਟੀ ਦੇ ਇੱਕ ਮੁੱਖ ਅਧਿਕਾਰੀ ਨੂੰ ਕਿਹਾ ਕਿ ਜਿਹੜੀ ਵੀ ਸੰਗਤ ਮੱਥਾ ਟੇਕਣ ਆਉਦੀ ਹੈ ਉਸ ਲਈ ਮਾਸਕ ਜਰੂਰੀ ਕੀਤਾ ਜਾਵੇ। ਵੈਸੇ ਅੰਮ੍ਰਿਤਸਰ ਜਿਲਾ ਭਾਗਾਂ ਵਾਲਾ ਹੈ ਜਿਥੇ11 ਪੁਲੀਸ ਅਧਿਕਾਰੀ ਡਾਕਟਰੀ ਪੇਸ਼ੇ ਨਾਲ ਸਬੰਧਿਤ ਹਨ ਤੇ ਉਹਨਾਂ ਸਾਰਿਆ ਨੇ ਚਿੰਤਾ ਜਾਹਿਰ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇੱਕ ਮੀਟਿੰਗ ਕਰਕੇ ਸਿਰਫ ਇੰਨਾ ਹੀ ਕਿਹਾ ਕਿ ਸੰਗਤਾਂ ਸਿਹਤ ਵਿਭਾਗ ਦੀਆ ਜਾਰੀ ਕੀਤੀਆ ਸਾਵਧਾਨੀਆ ਦਾ ਵਿਸ਼ੇਸ਼ ਖਿਆਲ ਰੱਖਣ ਪਰ ਮਾਸਕ ਪਾਉਣ ਵਾਲੀ ਗੱਲ ਉਹਨਾਂ ਨੇ ਨਹੀ ਕੀਤੀ ਜਿਸ ਨੂੰ ਲੈ ਕੇ ਪੁਲੀਸ ਅਧਿਕਾਰੀ ਸ਼੍ਰੋਮਣੀ ਕਮੇਟੀ ਤੋਂ ਖਫਾ ਹਨ। ਭਵਿੱਖ ਵਿੱਚ ਜੇਕਰ ਲਾਕਡਾਊਨ ਹੁੰਦਾ ਹੈ ਤਾਂ ਫਿਰ ਬਾਕੀ ਧਰਮ ਅਸਥਾਨਾਂ ਦੀ ਤਰਾ ਸ੍ਰੀ ਦਰਬਾਰ ਸਾਹਿਬ ਨੂੰ ਬੰਦ ਕਰਵਾਇਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਤੇ ਵਿਸ਼ੇਸ਼ ਕਰਕੇ ਮੈਨੇਜਰ ਸ੍ਰ ਦਰਬਾਰ ਸਾਹਿਬ ਨੂੰ ਮਰਿਆਦਾ , ਨਿਯਮਾਂ ਤੇ ਕਰੋਨਾ ਤੋ ਸਾਵਧਾਨੀਆ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪਰ ਪ੍ਰੇਮੀਆ ਕਰਕੇ ਹੀ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨਿਭਾਈ ਜਾ ਰਹੀ ਹੈ । ਸ਼੍ਰੋਮਣੀ ਕਮੇਟੀ ਦੀਆ ਵਧੀਕੀਆ ਕਾਰਨ ਪ੍ਰੇਮੀਆ ਦੀ ਗਿਣਤੀ ਭਵਿੱਖ ਵਿੱਚ ਹੋਰ ਵੀ ਘੱਟਣ ਦੀ ਸੰਭਾਵਨਾ ਹੈ। ਮੈਨੇਜਰ ਸ੍ਰ ਮੁਖਤਾਰ ਸਿੰਘ ਨੂੰ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨਹੀ ਤਾਂ ਕਿਸੇ ਦਿਨ ਪ੍ਰੇਮੀਆ ਤੇ ਸੇਵਾਦਾਰਾਂ ਵਿੱਚ ਕਿਸੇ ਕਿਸਮ ਦਾ ਟਕਰਾ ਹੋ ਗਿਆ ਤਾਂ ਉਸਦੇ ਸਿੱਟੇ ਆਬਰੂ ਰੋਲਣ ਵਾਲੇ ਵੀ ਨਿਕਲ ਸਕਦੇ ਹਨ।