ਅਮਰੀਕਾ ਦੇ 127 ਗੁਰਦੁਆਰਿਆਂ ਵਿਚੋਂ ਮਨਜਿੰਦਰ ਸਿਰਸਾ ਦਾ ਮੁਕੰਮਲ ਬਾਈਕਾਟ

ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੁਆਰਾ ਦਿੱਤੇ ਬਿਆਨ ‘ਤੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਅਮਰੀਕਾ ਦੇ 127 ਸਿੱਖ ਗੁਰੁਦਆਰਾ ਕਮੇਟੀਆਂ ਨੇ ਸਿਰਸਾ ਖਿਲਾਫ ਸਖਤ ਫੈਸਲਾ ਲਿਆ ਹੈ। ਇਸ ਸਬੰਧੀ ਸਿੱਖ ਕੁਆਰਡੀਨੇਟ ਕਮੇਟੀ ਈਸਟ ਕੋਸਟ, ਅਮਰੀਕਾ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਹਿੰਮਤ ਸਿੰਘ ਵੱਲੋਂ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਸਿਰਸਾ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮੈਰਿਕਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ 127 ਗੁਰਦੁਆਰਿਆਂ ਨੂੰ ਇੱਕ ਹੰਗਾਮੀ ਮੀਟਿੰਗ ਨੂੰ ਟੈਲੀ ਕਾਨਫਰੰਸ ਰਾਹੀਂ ਸੱਦਿਆ ਗਿਆ ਜਿਸ ਵਿੱਚ ਸਮੁੱਚੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਅਤੇ ਮਨਜਿੰਦਰ ਸਿਰਸਾ ਦੇ ਬਿਆਨ ਦੀ ਸਖਤ ਸਬਦਾਂ ਵਿੱਚ ਨਿੰਦਿਆ ਕੀਤੀ। ਜਿਸ ਵਿੱਚ ਸਰਬਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਅਮਰੀਕਾ ਦੇ ਗੁਰਦੁਆਰਿਆਂ ਵਿੱਚੋਂ ਸਿਰਸਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।