ਗੁਰਦਾਸਪੁਰ ਦੇ ਬਾਬਰੀ ਬਾਈਪਾਸ ‘ਤੇ ਵਾਪਰਿਆ ਵੱਡਾ ਹਾਦਸਾ, 20 ਤੋਂ ਵੱਧ ਲੋਕ ਜ਼ਖਮੀ

ਗੁਰਦਾਸਪੁਰ : ਗੁਰਦਾਸਪੁਰ ਦੇ ਬਾਬਰੀ ਬਾਈਪਾਸ ‘ਤੇ ਬੀਤੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਇੱਕ ਤਿੱਖੇ ਮੋੜ ਦੇ ਕਾਰਨ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਪ੍ਰਾਈਵੇਟ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇੱਕ ਕਾਰ ‘ਤੇ ਪਲਟ ਗਈ। ਹਾਲਾਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 20 ਤੋਂ ਵੱਧ ਲੋਕ ਜ਼ਖਮੀ ਹੋ ਗਏ, ਪਰ ਕਾਰ ਸਵਾਰ ਬਚ ਗਿਆ। ਇਸ ਦੌਰਾਨ ਮੌਕੇ ‘ਤੇ ਹਫੜਾ-ਤਫੜੀ ਮੱਚ ਗਈ।ਕਾਰ ਡਰਾਈਵਰ ਨੂੰ ਕਾਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੂਸਰੇ ਪਾਸੇ, ਬਾਬਰੀ ਬਾਈਪਾਸ ‘ਤੇ ਪੁਲਿਸ ਚੌਕੀ ਹੋਣ ਦੇ ਕਾਰਨ, ਪੁਲਿਸ ਨੇ ਜਨਤਾ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਸ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਦੋਂ ਬਾਬਰੀ ਬਾਈਪਾਸ ‘ਤੇ ਇੱਕ ਤਿੱਖੇ ਮੋੜ ‘ਤੇ, ਕਾਰ ਡਿਵਾਈਡਰ ਨਾਲ ਟਕਰਾ ਗਈ, ਪਲਟ ਗਈ ਅਤੇ ਬਟਾਲਾ ਤੋਂ ਆ ਰਹੀ ਇੱਕ ਕਾਰ ‘ਤੇ ਜਾ ਡਿੱਗੀ।