” ਰੋਇਲ ਪਟਿਆਲਾ ਕਲਚਰਲ ਐਂਡ ਵੇਲਫੇਅਰ ਸੋਸਾਇਟੀ ਪਟਿਆਲਾ ” ਵੱਲੋਂ ਸੰਗੀਮਈ ਸ਼ਾਮ ਦਾ ਕੀਤਾ ਗਿਆ ਆਯੋਜਨ

ਪਟਿਆਲਾ : ” ਰੋਇਲ ਪਟਿਆਲਾ ਕਲਚਰਲ ਐਂਡ ਵੇਲਫੇਅਰ ਸੋਸਾਇਟੀ ਪਟਿਆਲਾ ” ਵੱਲੋਂ ਹਰਪਾਲ ਟਿਵਾਣਾ ਐਡੀਟੋਰੀਅਮ ਵਿਖੇ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਵਿੱਚ ਪਟਿਆਲਾ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਗਾਇਕਾਂ ਨੇ ਆਪਣੇ-ਆਪਣੇ ਗੀਤਾਂ ਨਾਲ ਆਏ ਸਰੋਤਿਆਂ ਦਾ ਮਨੋਰੰਜਨ ਕੀਤਾ । ਡਾ. ਅਰੂਨ ਕਾਂਤ ਵੱਲੋਂ ਦਿੱਤੇ ਲਾਈਵ ਮਿਊਜ਼ੀਕ ਤੇ ਮੈਡਮ ਅਰਵਿੰਦਰ ਕੌਰ ਅਤੇ ਰਸਦੀਪ ਖਹਿਰਾ ਵੱਲੋਂ ” ਦੀਵਾਨੇ ਹੈਂ ਦੀਵਾਨੋ ਕੋ ਨਾ ਘਰ ਚਾਹੀਏ” ਗੀਤ ਪੇਸ਼ ਕੀਤਾ ਗਿਆ ।