ਕਾਂਗਰਸੀ ਸੰਸਦ ਮੈਂਬਰ ਚਰਨਜੀਤ ਚੰਨੀ ਦੇ ਕਰੀਬੀ ਕਾਂਗਰਸੀ ਕੌਂਸਲਰ ਵਿਰੁੱਧ FIR ਦਰਜ

ਜਲੰਧਰ: ਜਲੰਧਰ ਵਿੱਚ ਇੱਕ ਵੱਡੀ ਰਾਜਨੀਤਿਕ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਸਾਥੀ, ਇੱਕ ਕਾਂਗਰਸੀ ਕੌਂਸਲਰ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ। ਰਿਪੋਰਟਾਂ ਅਨੁਸਾਰ, ਪੁਲਿਸ ਨੇ ਵਾਰਡ 84 ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਕੌਂਸਲਰ ਵਿਰੁੱਧ ਥਾਣਾ 1 ਵਿੱਚ ਕੇਸ ਦਰਜ ਕੀਤਾ ਹੈ। ਕੌਂਸਲਰ ਨੀਰਜ ਜੱਸਲ ਉਰਫ਼ ਕਾਲੂ ‘ਤੇ ਆਪਣੇ ਸਾਬਕਾ ਚੋਣ ਵਿਰੋਧੀ ‘ਤੇ ਹਮਲਾ ਕਰਨ ਅਤੇ ਲਾਇਸੈਂਸੀ ਰਿਵਾਲਵਰ ਨਾਲ ਧਮਕੀ ਦੇਣ ਦਾ ਦੋਸ਼ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਲਗਾਤਾਰ ਕੌਂਸਲਰ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ । ਸ਼ਿਕਾਇਤਕਰਤਾ ਪੁਨੀਸ਼ ਉਰਫ਼ ਹਨੀ ਵਿਰਦੀ ਵਾਸੀ ਰਵਿਦਾਸ ਨਗਰ,ਨੇ ਪੁਲਿਸ ਨੂੰ ਦੱਸਿਆ ਕਿ 7 ਮਾਰਚ ਦੀ ਰਾਤ ਦੋਸ਼ੀ ਕੌੰਸਲਰ ਨੇ ਉਸ ‘ਤੇ ਹਮਲਾ ਕੀਤਾ। ਦੋਸ਼ ਹੈ ਕਿ ਬਹਿਸ ਦੌਰਾਨ, ਕੌਂਸਲਰ ਨੇ ਰਿਵਾਲਵਰ ਲਹਿਰਾਇਆ, ਜਿਸ ਨਾਲ ਤਣਾਅਪੂਰਨ ਸਥਿਤੀ ਪੈਦਾ ਹੋ ਗਈ।