ਜਲੰਧਰ ਸਮੇਤ ਕਈ ਇਲਾਕਿਆਂ ‘ਚ ਭੂਚਾਲ ਦੇ ਹਲਕੇ ਝਟਕੇ ਕੀਤੇ ਗਏ ਮਹਿਸੂਸ

ਪੰਜਾਬ : ਪੰਜਾਬ ਵਿੱਚ ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਬੀਤੀ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ , ਜਿਸ ਨਾਲ ਲੋਕਾਂ ਵਿੱਚ ਅਚਾਨਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਭੂਚਾਲ ਮਹਿਸੂਸ ਹੁੰਦੇ ਹੀ ਲੋਕ ਡਰ ਗਏ।ਹਾਲਾਂਕਿ ਇਹ ਝਟਕੇ ਜ਼ਿਆਦਾ ਦੇਰ ਤੱਕ ਨਹੀਂ ਰਹੇ ਅਤੇ ਬਹੁਤ ਤੇਜ਼ ਨਹੀਂ ਸਨ, ਪਰ ਅਚਾਨਕ ਆਏ ਭੂਚਾਲ ਨੇ ਲੋਕਾਂ ਨੂੰ ਕੁਝ ਸਮੇਂ ਲਈ ਘਬਰਾਹਟ ਵਿੱਚ ਪਾ ਦਿੱਤਾ। ਕਈ ਇਲਾਕਿਆਂ ਵਿੱਚ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਹਿੱਲਦੀ ਮਹਿਸੂਸ ਕੀਤੀ ਅਤੇ ਸਾਵਧਾਨੀ ਵਜੋਂ ਉੱਥੋਂ ਚਲੇ ਜਾਣਾ ਸਹੀ ਸਮਝਿਆ । ਰਾਤ 9:45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।ਭੂਚਾਲ ਦੀ ਤੀਬਰਤਾ 5.3 ਦੱਸੀ ਗਈ ਹੈ। ਫਿਲਹਾਲ , ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਹਾਲੇ ਤੱਕ ਨਹੀਂ ਮਿਲੀ ਹੈ । ਪਤਾ ਲੱਗਾ ਹੈ ਕਿ ਇਹ ਝਟਕੇ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿੱਚ ਮਹਿਸੂਸ ਕੀਤੇ ਗਏ। ਦਿੱਲੀ ਐਨ.ਸੀ.ਆਰ. ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।