ਪੰਜਾਬ ‘ਚ ਚਾਰ ਥਾਣਿਆਂ ਦੇ ਇੰਚਾਰਜ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਮੋਗਾ: ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਪੁਲਿਸ ਪ੍ਰਸ਼ਾਸਨ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਚਾਰ ਥਾਣਿਆਂ ਦੇ ਇੰਚਾਰਜ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਸ ਵਿੱਚ ਪੁਲਿਸ ਸਟੇਸ਼ਨ ਕੋਟ ਈਸੇ ਖਾਂ ਦੇ ਮੁੱਖ ਅਧਿਕਾਰੀ ਜਨਕ ਰਾਜ ਨੂੰ ਪੁਲਿਸ ਸਟੇਸ਼ਨ ਬਾਘਾ ਪੁਰਾਣਾ ਦਾ ਮੁੱਖ ਅਧਿਕਾਰੀ , ਥਾਣੇਦਾਰ ਬਲਵਿੰਦਰ ਸਿੰਘ ਨੂੰ ਪੁਲਿਸ ਸਟੇਸ਼ਨ ਫਤਿਹਗੜ੍ਹ ਪੰਜਤੂਰ ਦਾ ਮੁੱਖ ਅਧਿਕਾਰੀ ਜਦੋਂ ਕਿ ਪੁਲਿਸ ਸਟੇਸ਼ਨ ਫਤਿਹਗੜ੍ਹ ਪੰਜਤੂਰ ਦੀ ਮੁੱਖ ਅਧਿਕਾਰੀ ਸੁਨਿਤਾ ਰਾਣੀ ਨੂੰ ਪੁਲਿਸ ਸਟੇਸ਼ਨ ਕੋਟ ਖਾਂ ਦਾ ਮੁੱਖ ਅਧਿਕਾਰੀ ਅਤੇ ਪੁਲਿਸ ਸਟੇਸ਼ਨ ਸਿਟੀ ਮੋਗਾ ਪੁਲਿਸ ਸਟੇਸ਼ਨ ਦੇ ਵਧੀਕ ਮੁੱਖੀ ਮੰਗਲ ਸਿੰਘ ਨੂੰ ਪੁਲਿਸ ਸਟੇਸ਼ਨ ਸਲਾਮਸਰ ਦਾ ਮੁੱਖ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ , ਜਿਨ੍ਹਾਂ ਨੇ ਆਪਣੀ-ਆਪਣੀ ਪੋਸਟ ‘ਤੇ ਚਾਰਜ ਸੰਭਾਲ ਲਿਆ ਹੈ । ਜ਼ਿਲ੍ਹਾ ਪੁਲਿਸ ਚੀਫ ਨੇ ਨਵ-ਨਿਯੁਕਤ ਥਾਣਾ ਮੁਖੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਨਤਾ ਦੇ ਕਿਸੇ ਵੀ ਮੈਂਬਰ ਨੂੰ ਕੋਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੁਲਿਸ ਵਿੱਚ ਜਨਤਾ ਦਾ ਵਿਸ਼ਵਾਸ ਬਰਕਰਾਰ ਰਹੇ।