ਜਲੰਧਰ ਸ਼ਹਿਰ ਦੇ ਦਮੋਰੀਆ ਪੁਲ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਨੌਜਵਾਨ ਜ਼ਖ਼ਮੀ
ਜਲੰਧਰ : ਸ਼ਹਿਰ ਦੇ ਦਮੋਰੀਆ ਪੁਲ ‘ਤੇ ਰਾਤ 12:00 ਵਜੇ ਗਲਤ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਸਪੋਰਟਸ ਬਾਈਕ ‘ਤੇ ਸਵਾਰ ਨੌਜਵਾਨ ਸਾਹਮਣੇ ਤੋਂ ਆ ਰਹੀ ਕਾਰ ਵਿੱਚ ਟਕਰਾ ਗਏ। ਟੱਕਰ ਦੇ ਦੌਰਾਨ ਨੌਜਵਾਨ 10 ਮਿੰਟ ਤੱਕ ਸੜਕ ਦੇ ਵਿਚਕਾਰ ਡਿੱਗੇ ਰਹੇ, ਅਤੇ ਹਾਦਸੇ ਦੇ ਦੌਰਾਨ ਕਾਰ ਅਤੇ ਬਾਈਕ ਨੂੰ ਨੁਕਸਾਨ ਪਹੁੰਚਿਆ। ਰਾਹਗੀਰਾਂ ਨੇ ਦੋਵਾਂ ਨੌਜਵਾਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਈ-ਰਿਕਸ਼ਾ ਅਤੇ ਟੈਕਸੀ ਦੀ ਮਦਦ ਨਾਲ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਅਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ।ਵਿਕਾਸ ਪੁਰੀ ਦੇ ਰਹਿਣ ਵਾਲੇ ਅਭਿਨਵ ਨੇ ਦੱਸਿਆ ਕਿ ਉਹ ਜਿੰਮ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਉਹ ਦਮੋਰੀਆ ਪੁਲ ਫਲਾਈਓਵਰ ‘ਤੇ ਚੜ੍ਹਿਆ। ਸਪੋਰਟਸ ਬਾਈਕ ਸਵਾਰ ਦੋ ਨੌਜਵਾਨ ਉਸਦੀ ਕਾਰ ਨਾਲ ਟਕਰਾ ਗਏ। ਡਰਾਈਵਰ ਨੇ ਦੋਸ਼ ਲਗਾਇਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਦੋਵੇਂ ਵਿਅਕਤੀ ਸ਼ਰਾਬੀ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੂਜਿਆਂ ਦੀ ਮਦਦ ਨਾਲ, ਉਸਨੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਦਸੇ ਵਾਲੀ ਥਾਂ ‘ਤੇ ਨੁਕਸਾਨੇ ਗਏ ਵਾਹਨਾਂ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਅਤੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਥਾਣਾ ਦੀ ਪੀ.ਸੀ ਆਰ ਟੀਮ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਆਉਣ ਤੋਂ ਪਹਿਲਾਂ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਦਿਤਾ ਸੀ। ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
SikhDiary