ਰਾਧਾ ਸਵਾਮੀ ਸਤਿਸੰਗ ‘ਚ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਕੀਤੇ ਵਿਸ਼ੇਸ਼ ਉਪਾਅ

ਫਿਰੋਜ਼ਪੁਰ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਬਿਆਸ ਵਿੱਚ ਰਾਧਾ ਸਵਾਮੀ ਸਤਿਸੰਗ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਵਿਸ਼ੇਸ਼ ਉਪਾਅ ਕੀਤੇ ਹਨ। ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੇ ਅਨੁਸਾਰ, ਰੇਲਵੇ ਨੇ ਹਜ਼ਰਤ ਨਿਜ਼ਾਮੂਦੀਨ-ਬਿਆਸ ਅਤੇ ਸਹਾਰਨਪੁਰ-ਬਿਆਸ ਵਿਚਕਾਰ ਵਿਸ਼ੇਸ਼ ਮੇਲ ਐਕਸਪ੍ਰੈਸ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਰੇਲ ਸੇਵਾ—ਹਜ਼ਰਤ ਨਿਜ਼ਾਮੂਦੀਨ-ਬਿਆਸ-ਹਜ਼ਰਤ ਨਿਜ਼ਾਮੂਦੀਨ (04451/04452)-ਸ਼ਰਧਾਲੂਆਂ ਲਈ ਯਾਤਰਾ ਨੂੰ ਆਸਾਨ ਬਣਾਉਣ ਲਈ ਦੋ ਦੌਰ ਦੀਆਂ ਯਾਤਰਾਵਾਂ ਪੂਰੀਆਂ ਕਰੇਗੀ। 04451 ਇਹ ਰੇਲਗੱਡੀ ਹਜ਼ਰਤ ਨਿਜ਼ਾਮੂਦੀਨ ਤੋਂ 23 ਅਪ੍ਰੈਲ, 2026 ਨੂੰ ਅਤੇ 7 ਮਈ 2026 ਨੂੰ ਸ਼ਾਮ 7:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ । 04452 ਵਾਪਸੀ ਵਿੱਚ ਇਹ ਰੇਲਗੱਡੀ 26 ਅਪ੍ਰੈਲ 2026 ਅਤੇ 10 ਮਈ 2026 ਨੂੰ ਬਿਆਸ ਤੋਂ ਰਾਤ 8.35 ਵਜੇ ਚਲੇਗੀ ਅਤੇ ਸਵੇਰੇ 4 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ । ਇਹ ਰੇਲਗੱਡੀ ਰਸਤੇ ਵਿੱਚ ਦੋ ਦਿਸ਼ਾਵਾਂ ਵਿੱਚ ਨਵੀਂ ਦਿੱਲੀ , ਸਬਜ਼ੀ ਮੰਡੀ , ਅੰਬਾਲਾ ਕੈਂਟ , ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ‘ਤੇ ਰੁਕੇਗੀ ।ਸਹਾਰਨਪੁਰ-ਬਿਆਸ-ਸਹਾਰਨਪੁਰ ਰੇਲ ਸੇਵਾ (04565/04566) ਸਹਾਰਨਪੁਰ ਤੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਤਿੰਨ ਵਾਰ ਚੱਲੇਗੀ। 04565 ਇਹ ਰੇਲਗੱਡੀ 24 ਅਪ੍ਰੈਲ, 1 ਮਈ ਅਤੇ 8 ਮਈ, 2026 ਨੂੰ ਸਹਾਰਨਪੁਰ ਤੋਂ 20.50 ਵਜੇ ਚਲੇਗੀ ਅਤੇ 02.15 ਵਜੇ ਬਿਆਸ ਪਹੁੰਚੇਗੀ । ਇਹ ਰੇਲਗੱਡੀ ਨੰਬਰ 04566 ,26 ਅਪ੍ਰੈਲ , 3 ਮਈ ਅਤੇ 10 ਮਈ 2026 ਨੂੰ ਬਿਆਸ ਤੋਂ ਦੁਪਹਿਰ 3 ਵਜੇ ਚਲੱਗੀ ਅਤੇ 21.10 ਵਜੇ ਸਹਾਰਨਪੁਰ ਪਹੁੰਚੇਗੀ । ਇਹ ਰੇਲਗੱਡੀ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ। ਰੇਲਵੇ ਦੇ ਇਸ ਫ਼ੈਸਲੇ ਨਾਲ ਸਤਿਸੰਗਾਂ ਦੌਰਾਨ ਭੀੜ-ਭੜੱਕੇ ਤੋਂ ਰਾਹਤ ਮਿਲੇਗੀ ਅਤੇ ਸ਼ਰਧਾਲੂਆਂ ਨੂੰ ਆਉਣ-ਜਾਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।