ਜਲੰਧਰ ਦੇ DIPS ਇੰਟਰਨੈਸ਼ਨਲ ਸਕੂਲ ਦੇ ਮਾਲਕ ਨੂੰ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਕੀਤਾ ਰਿਹਾਅ
ਜਲੰਧਰ: ਜਲੰਧਰ ਦੇ ਡੀ.ਆਈ.ਪੀ.ਐਸ. ਇੰਟਰਨੈਸ਼ਨਲ ਸਕੂਲ ਦੇ ਮਾਲਕ ਤਰਵਿੰਦਰ ਸਿੰਘ ਰਾਜੂ ਨੂੰ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਸਵੇਰੇ ਤੜਕੇ ਅਚਾਨਕ ਹੋਈ ਪੁਲਿਸ ਕਾਰਵਾਈ ਦੇ ਬਾਅਦ ਇਹ ਮਾਮਲਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ।ਸੂਤਰਾਂ ਅਨੁਸਾਰ, ਜਲਾਲਾਬਾਦ ਪੁਲਿਸ ਦੀ ਇੱਕ ਟੀਮ ਸਵੇਰੇ ਤੜਕੇ ਮਾਡਲ ਟਾਊਨ ਵਿੱਚ ਤਰਵਿੰਦਰ ਰਾਜੂ ਦੇ ਆਲੀਸ਼ਾਨ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਨੂੰ ਪੁੱਛਗਿੱਛ ਲਈ ਲੈ ਗਈ ਸੀ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਮਾਮਲਾ ਜਲਾਲਾਬਾਦ ਵਿੱਚ ਜ਼ਮੀਨੀ ਵਿਵਾਦ ਤੋਂ ਪੈਦਾ ਹੋਇਆ ਸੀ।ਸੂਤਰਾਂ ਅਨੁਸਾਰ, ਜਲੰਧਰ ਵਿੱਚ ਸਕੂਲ ਮਾਲਕ ਦੇ ਘਰ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਪੁਲਿਸ ਵੱਲੋਂ ਨਾਲ ਲੈ ਜਾਣ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇੱਕ ਵਾਰ ਫਿਰ ਵਿਵਾਦਾ ਵਿੱਚ ਆ ਗਈ ਹੈ ।
SikhDiary