ਵਿਵਾਦਤ ਸਖਸ਼ੀਅਤਾਂ ਦਾ ਸਨਮਾਨ ਤੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਪੰਜਾਬੀ ਦੀਨ ਦੁਨੀਆ ਦੀਆ ਉਹਨਾਂ ਪੰਜਾਬੀ ਭਾਸ਼ਾਵਾਂ ਵਿੱਚੋ ਇੱਕ ਹੈ ਜਿਸ ਨੂੰ ਸ਼੍ਰੋਮਣੀ ਭਗਤਾਂ ਤੇ ਸਿੱਖ ਗੁਰੂਆ ਨੇ ਵੀ ਅਪਨਾਇਆ। ਬਾਬਾ ਸ਼ੇਖ ਫਰੀਦ ਨੇ ਵੀ ਪੰਜਾਬੀ ਵਿੱਚ ਹੀ ਆਪਣੀ ਬਾਣੀ ਦਾ ਉਚਾਰਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਨੇ ਤਾਂ ਗੁਰਮੁੱਖੀ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ ਦੇ ਰਾਜ ਗਾਇਕ ਵਜੋ ਜਾਣੇ ਜਾਂਦੇ ਗੁਰਦਾਸ ਮਾਨ ਵੱਲੋ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੇ ਸੰਦਰਭ ਵਿੱਚ ਇਹ ਕਹਿ ਕੇ ਆਪਣੇ ਗਲ ਹੱਤਿਆ ਪਾ ਲਈ ਕਿ ਜੇਕਰ ਪੰਜਾਬੀ ਸਾਡੀ ਮਾਂ ਹੈ ਤਾਂ ਹਿੰਦੀ ਸਾਡੀ ਮਾਸੀ ਹੈ ਜਿਸ ਨੂੰ ਵੀ ਅਪਨਾਉਣਾ ਚਾਹੀਦਾ ਹੈ। ਦੇਸ਼ ਦੀ ਤਰੱਕੀ ਲਈ ਇੱਕ ਕੌਮੀ ਭਾਸ਼ਾ ਦੀ ਵੀ ਜਰੂਰਤ ਹੁੰਦੀ ਹੈ ਪਰ ਗੁਰਦਾਸ ਮਾਨ ਵੱਲੋ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਗੁਰਦੁਆਰਾ ਸਾਹਿਬ ਵਿਖੇ ਮਰਿਆਦਾ ਅਨੁਸਾਰ ਗੁਰੂ ਘਰ ਚੰਦੋਆ ਵੀ ਚੜਾਇਆ ਤੇ ਜਿਸ ਡੇਰੇ ਦੇ ਉਹ ਮੁੱਖੀ ਹਨ ਉਸ ਡੇਰੇ ਦੇ ਖਾਤੇ ਵਿੱਚ ਇੱਕ 12 ਲੱਖ ਦਾ ਚੈੱਕ ਵੀ ਭੇਂਟ ਕੀਤਾ ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਕਾਵਾਂਰੌਲੀ ਇੰਨੀ ਕੁ ਪਾਈ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਵੀ ਬੁਰਾ ਭਲਾ ਕਹਿ ਕੇ ਆਪਣੀ ਹਊਮੈ ਨੂੰ ਪੱਠੇ ਪਾਏ ਜਦ ਕਿ ਮੈਨਜੇਰ ਦੀ ਇਮਾਨਦਾਰੀ ਬਾਰੇ ਕਿਸੇ ਕਿਸਮ ਦਾ ਸ਼ੱਕ ਨਹੀ ਕੀਤਾ ਜਾ ਸਕਦਾ। ਗੁਰਦਾਸ ਮਾਨ ਨੇ ਜਿਸ ਤਰੀਕੇ ਨਾਲ ਆਪਣੇ ਗਾਣਿਆ ਰਾਹੀ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ ਤੇ ਪੰਜਾਬ ਦੀਆ ਮੁਸ਼ਕਲਾਂ ਨੂੰ ਉਭਾਰਿਆ ਸ਼ਾਇਦ ਕੋਈ ਹੋਰ ਗਾਇਕ ਇਹ ਕ੍ਰਿਸ਼ਮਾ ਨਾ ਕਰ ਸਕਿਆ ਹੋਵੇ ਕਿਉਕਿ ਮਾਨ ਪੰਜਾਬੀ ਨੂੰ ਭਲੀਭਾਂਤ ਸਮਝਦਾ ਹੈ। ਕਨੇਡਾ ਵਿਖੇ ਮਾਨ ਨੇ ਇੱਕ ਪ੍ਰੈਸ ਕਾਨਫਰੰਸ , ਇੱਕ ਰੇਡੀਉ ਇੰਟਰਵਿਊ ਅਤੇ ਇੱਕ ਸਮਾਗਮ ਵਿੱਚ ਕਹਿ ਦਿੱਤਾ ਕਿ ਜੇਕਰ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਹਿੰਦੀ ਸਾਡੀ ਮਾਸੀ ਹੈ ਜਿਸ ਨੂੰ ਵੀ ਅਪਨਾਇਆ ਜਾਣਾ ਚਾਹੀਦਾ ਹੈ। ਇਹ ਗੁਰਦਾਸ ਮਾਨ ਦੇ ਆਪਣੇ ਵਿਚਾਰ ਹਨ ਤੇ ਹਰ ਕਿਸੇ ਦਾ ਉਸ ਨਾਲ ਸਹਿਮਤ ਹੋਣਾ ਜਰੂਰੀ ਨਹੀ। ਇੰਨੀ ਗੱਲ ਕਹਿ ਕੇ ਵੀ ਆਪਣੀਆ ਭਾਵਨਾਵਾ ਦਾ ਪ੍ਰਗਟਾ ਕੀਤਾ ਜਾ ਸਕਦਾ ਹੈ ਨਾ ਕਿ ਮਾਨ ਨੂੰ ਬੁਰਾ ਭਲਾ ਕਹਿ ਕੇ ਕੀਤਾ ਜਾਵੇ। ਰਹੀ ਗੱਲ ਮਾਨ ਵੱਲੋ ਬੱਤੀ ਬਣਾ ਕੇ.. ਵਾਲੀ ਕਹਿ ਗਾਲ ਦੀ ਇਸ ਦਾ ਹਰ ਇੱਕ ਨੇ ਬੁਰਾ ਮਨਾਇਆ ਹੈ ਤੇ ਅਜਿਹੀ ਗਾਲ ਇੱਕ ਰਾਜ ਗਾਇਕ ਵੱਲੋ ਸੋਭਦੀ ਨਹੀ ਤੇ ਇਸ ਬਾਰੇ ਮਾਨ ਸਾਹਿਬ ਨੂੰ ਤਰੀਕੇ ਤੇ ਸਲੀਕੇ ਨਾਲ ਵੀ ਕਿਹਾ ਜਾ ਸਕਦਾ ਸੀ ਪਰ ਸਾਡੇ ਫੇਸਬੁੱਕੀਆ ਤੇ ਵੱਟਸ ਅੱਪ ਵਾਲੇ ਜਰਨੈਲਾਂ ਨੇ ਜਿਸ ਤਰੀਕੇ ਨਾਲ ਜਰਨੈਲੀ ਵਿਖਾਉਦਿਆ ਇੱਕ ਤੋ ਵੱਧ ਕੇ ਆਪਣਾ ਰੋਸ ਪ੍ਰਗਟ ਕੀਤਾ ਤਾ ਮਾਨ ਦੇ ਕਿਰਦਾਰਤੇ ਭੱਦੀਆ ਟਿੱਪਣੀਆ ਕੀਤੀਆ। ਉਹਨਾਂ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਜਿਹੜੀ ਗੱਲ ਕਰਨੀ ਹੈ ਤਰੀਕੇ ਤੇ ਸਲੀਕੇ ਨਾਲ ਕਰਨ ਤੇ ਗੱਲ ਕਰਨ ਵਿੱਚ ਵੀ ਫਰਕ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਹਾ ਜਾਵੇ ਉਹ ਤੇਰੀ ਮਾਂ ਦਾ ਖਸਮ ਜਾਂਦਾ ਹੈ ਉਸ ਨੂੰ ਬੁਰਾ ਲੱਗੇਗਾ ਤੇ ਜੇਕਰ ਕਿਹਾ ਜਾਵੇ ਕਿ ਉਹ ਤੇਰੇ ਸਤਿਕਾਰਯੋਗ ਪਿਤਾ ਜੀ ਜਾ ਰਹੇ ਹਨ ਤਾਂ ਉਹ ਸਤਿਕਾਰ ਨਾਲ ਹੀ ਜਵਾਬ ਦੇਵੇਗਾ. ਧੰਨਵਾਦ ਵੀਰ ਜੀ ਮੇਰੇ ਪਿਤਾ ਜੀ ਹੀ ਹਨ। ਗੱਲ ਕਰਦੇ ਹਾਂ ਮਾਨ ਵੱਲੋ ਗਾਲ ਕੱਢਣ ਦੀ ਮਾੜੀ ਗੱਲ ਹੈ ਕਿ ਗਾਲ ਤਾਂ ਵੈਸੇ ਵੀ ਮਾੜੀ ਹੁੰਦੀ ਹੈ ਤੇ ਗਾਲ• ਤੋ ਤਾਂ ਕਤਲ ਵੀ ਹੋ ਜਾਂਦੇ ਹਨ। ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਆਪਣੇ ਲਫਜ਼ ਵਾਪਸ ਲੈਣ। ਇਸ ਦੇ ਨਾਲ ਹੀ ਜਿਹੜੇ ਵੀ ਮਾਨ ਨੂੰ ਦੋਸ਼ੀ ਠਹਿਰਾ ਰਹੇ ਹਨ ਉਹਨਾਂ ਵੀਰਾਂ ਨੂੰ ਇਹ ਵੀ ਜਾਣਕਾਰੀ ਹੋਵੇਗੀ ਕਿ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੇ ਸਭ ਤੋ ਪਵਿੱਤਰ ਮੰਦਰ ਵਿਧਾਨ ਸਭਾ ਵਿੱਚ ਜਿਹੜੀ ਗੰਦੀ ਗਾਲ ਕੱਢੀ ਸੀ ਉਸ ਬਾਰੇ ਉਹਨਾਂ ਦੇ ਕੀ ਵਿਚਾਰ ਹਨ। ਅਸੀ ਕਿਸੇ ਵੀ ਭੱਦੀ ਭਾਸ਼ਾ ਦੇ ਹੱਕ ਵਿੱਚ ਨਹੀ ਹਾਂ ਪਰ ਥੋੜਾ ਜਿਹਾ ਸੰਜਮ ਤੋ ਵੀ ਕੰਮ ਲਿਆ ਜਾਣਾ ਚਾਹੀਦਾ ਹੈ। ਸ੍ਰ ਸਿਮਰਨਜੀਤ ਸਿੰਘ ਮਾਨ ਵੀ ਇੱਕ ਵਾਰੀ ਬਸਪਾ ਪ੍ਰਧਾਨ ਬੀਬੀ ਮਾਇਆਵਤੀ ਪ੍ਰਤੀ ਜਿਹੜੀ ਭੱਦੀ ਭਾਸ਼ਾ ਦੀ ਵਰਤੋ ਕੀਤੀ ਸੀ ਉਸ ਬਾਰੇ ਵੀ ਸਭ ਨੂੰ ਜਾਣਕਾਰੀ ਹੋਵੇਗੀ। ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਗੁਰਦਾਸ ਮਾਨ ਨੇ ਆਪਣੀ ਇੱਛਾ ਮੁਤਾਬਕ ਚੰਦੋਅ ਚੜਾਇਆ ਤੇ ਸ਼ਰਧਾ ਨਾਲ ਇ ਸੇਵਾ ਵਿੱਚ 12 ਲੱਖ ਦਾ ਚੈਕ ਵੀ ਭੇਟ ਕੀਤਾ ਜੋ ਇੱਕ ਸਾਧ ਦੇ ਡੇਰੇ ਦਾ ਹੈ ਜਿਥੋ ਦੇ ਪ੍ਰਬੰਧਕ ਗੁਰਦਾਸ ਮਾਨ ਹੈ। ਇਸ ਤੇ ਵੀ ਕੁਝ ਵੀਰਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਬੜੇ ਹੀ ਸਿੱਧੇ ਪੁੱਠੇ ਤੇ ਇਤਰਾਜਯੋਗ ਸ਼ਬਦਾਂ ਦੀ ਵਰਤੋ ਕੀਤੀ ਜਦ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਮਾਨ ਦੇ ਵਿਰੁੱਧ ਕਿਸੇ ਕਿਸਮ ਦਾ ਕੋਈ ਆਦੇਸ਼ ਜਾਰੀ ਨਹੀ ਕੀਤਾ ਗਿਆ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਰੂਪ ਸਿੰਘ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਮਾਨ ਨੂੰ ਸਿਰੋਪਾ ਦੇਣ ਲਈ ਜਾਂਚ ਕਰਨ ਲਈ ਇੱਕ ਕਮੇਟੀ ਦੀ ਗਠਨ ਕਰ ਦਿੱਤਾ ਗਿਆ। ਇਸ ਦਾ ਮਤਲਬ ਇਹ ਹੀ ਲਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਹੁਣ ਆਪਣਾ ਪ੍ਰਬੰਧ ਵੱਟਸ ਅੱਪ ਤੇ ਫੇਸ ਬੁੱਕ ਦੇ ਸਹਾਰੇ ਚਲਾ ਰਹੀ ਹੈ ਜਦ ਕਿ ਕਿਸੇ ਵੀ ਗੁਰਦੁਆਰੇ ਦਾ ਅੰਦਰਲਾ ਪ੍ਰਬੰਧ ਹੈਡ ਗ੍ਰੰਥੀ ਤੇ ਬਾਕੀ ਦਾ ਪ੍ਰਬੰਧ ਮੈਨੇਜਰ ਨੇ ਵੇਖਣਾ ਹੁੰਦਾ ਹੈ। ਸ੍ਰ ਰੂਪ ਸਿੰਘ ਨੂੰ ਯਾਦ ਹੋਵੇਗਾ ਕਿ ਇੱਕ ਤੰਮਾਕੂ ਕੰਪਨੀ ਦੇ ਮਾਲਕ ਨੂੰ ਇਸ ਕਰਕੇ ਸ਼ੋਮਣੀ ਕਮੇਟੀ ਵੱਲੋ ਸਨਾਮਾਨਿਤ ਕੀਤਾ ਗਿਆ ਕਿ ਉਸ ਨੇ ਬਾਦਲ ਪਰਿਵਾਰ ਨੂੰ ਪੰਜਾਬ ਵਿੱਚ ਤੰਮਾਕੂ ਵੀ ਵਰਤੋ ਤੇ ਰੋਕ ਨਾ ਲਗਾਉਣ ਦੇ ਬਹਾਨੇ ਚੋਣ ਫੰਡ ਲਈ ਕਰੋੜਾਂ ਰੁਪਏ ਦਿੱਤੇ ਸਨ। ਉਸ ਦੇ ਸਨਮਾਨ ਸਮੇਂ ਸ੍ਰ ਪਰਕਾਸ਼ ਸਿੰਘ ਖੁਦ ਹਾਜਰ ਸਨ ਕਿ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਕਿਤੇ ਨਾਰਾਜ ਨਾ ਹੋ ਜਾਵੇ। ਜੇਕਰ ਸਿਰੋਪਾ ਦੇਣ ਤੇ ਕਿੰਤੂ ਕਰਨ ਦੀ ਗੱਲ ਕੀਤੀ ਜਾਵੇ ਤਾਂ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਆਦੇਸ਼ ਜਾਰੀ ਕਰਕੇ ਪੰਥ ਵਿੱਚੋ ਛੇਕਿਆ ਗਿਆ ਤੇ ਉਹ ਅੱਜ ਵੀ ਕਈ ਗੁਰਦੁਆਰਿਆ ਵਿੱਚ ਜਾਂਦਾ ਹੈ ਤੇ ਪ੍ਰਬੰਧਕ ਉਸ ਦਾ ਸਨਮਾਨ ਹੀ ਨਹੀ ਕਰਦੇ ਸਗੋ ਸਿਰੋਪੇ ਦੇ ਕੇ ਵੀ ਨਿਵਾਜਦੇ ਹਨ। ਪਿਛਲੇ ਸਮੇਂ ਲੋਕ ਸਭਾ ਚੋਣਾਂ ਵਿੱਚ ਕਈ ਜਥੇਦਾਰ ਵੀ ਉਸ ਦੇ ਨਾਲ ਵੇਖੇ ਗਏ ਜਿਹਨਾਂ ਗਾਤਰੇ ਪਾਏ ਹੁੰਦੇ ਸਨ ਤੇ ਸਨਮਾਨ ਕਰ ਰਹੇ ਹੁੰਦੇ ਸਨ। ਸੁੱਚਾ ਸਿੰਘ ਲੰਗਾਹ ਨੂੰ ਭਾਂਵੇ ਅਕਾਲੀ ਦਲ ਵਿੱਚੋ ਕੱਢ ਦਿੱਤਾ ਗਿਆ ਹੈ ਪਰ ਅੱਜ ਵੀ ਸ਼੍ਰੋਮਣੀ ਕਮੇਟੀ ਵਿੱਚ ਉਸ ਦੀ ਪੂਰੀ ਚੱਲਦੀ ਹੈ। ਉਸ ਦੁਆਰਾ ਭਰਤੀਆ ਵੀ ਕਰਵਾਈਆ ਜਾ ਰਹੀਆ ਹਨ ਤੇ ਆਪਣੇ ਬੰਦਿਆ ਨੂੰ ਮਲਾਈ ਵਾਲੇ ਆਹੁਦਿਆ ਤੇ ਵੀ ਲਗਵਾਇਆ ਜਾ ਰਿਹਾ ਹੈ। ਅਗਲੀ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਦੀ ਜਿਸ ਤੇ ਆਪਣੀ ਧੀ ਨੂੰ ਕਤਲ ਕਰਨ ਤੇ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਮਾਰਨ ਦਾ ਦੋਸ਼ ਲੱਗਾ ਤੇ ਉਸ ਨੂੰ ਅਦਾਲਤ ਵੱਲੋ ਸਜ਼ਾ ਵੀ ਹੋਈ। ਉਸ ਸਮੇ ਸ੍ਰੀ ਦਰਬਾਰ ਸਾਹਿਬ ਸਮੇਤ ਕਈ ਹੋਰ ਇਤਿਹਾਸਕ ਗੁਰਦੁਆਰਿਆ ਵਿੱਚ ਉਹਨਾਂ ਨੂੰ ਸਿਰੋਪੇ ਦਿੱਤੇ ਜਾਂਦੇ ਰਹੇ ਉਸ ਸਮੇਂ ਕੋਈ ਨਹੀ ਬੋਲਿਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਦੀ ਜ਼ਮੀਰ ਜਾਗੀ। ਚਾਹੀਦਾ ਇਹ ਸੀ ਕਿ ਬੀਬੀ ਜਗੀਰ ਕੌਰ ਨੂੰ ਅਦਾਲਤ ਵੱਲੋ ਸਜ਼ਾ ਸੁਣਾਏ ਜਾਣ ਉਪਰੰਤ ਅਕਾਲ ਤਖਤ ਹਰਕਤ ਵਿੱਚ ਆਉਦਾ ਤੇ ਉਸ ਨੂੰ ਪੰਥ ਵਿੱਚੋ ਛੇਕਣ ਦਾ ਫੁਰਮਾਨ ਜਾਰੀ ਕਰਦਾ ਪਰ ਅਜਿਹਾ ਨਹੀ ਹੋ ਸਕਿਆ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਸਪੱਸ਼ਟ ਲਿਖਿਆ ਕਿ ਸ੍ਰੀਮਤੀ ਇੰਦਰਾ ਗਾਂਧੀ ਸਾਕਾ ਨੀਲਾ ਤਾਰਾ ਨਹੀ ਕਰਨਾ ਚਾਹੁੰਦੀ ਸੀ ਪਰ ਭਾਜਪਾ ਨੇ ਦਬਾਅ ਪਾ ਕੇ ਕਰਵਾਇਆ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਹੁਦੇਦਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰੋ ਹੈਡ ਗ੍ਰੰਥੀ ਵੱਲੋ ਸਿਰੋਪਾ ਦਿੱਤਾ ਗਿਆ ਤੇ ਫਿਰ ਸੂਚਨਾ ਕੇਂਦਰ ਵਿਖੇ ਸਨਮਾਨਿਤ ਵੀ ਕੀਤਾ ਗਿਆ ਤੇ ਉਸ ਦੀ ਜੈ ਜੈ ਕਾਰ ਵੀ ਕੀਤੀ ਗਈ।ਜਦੋ ਬਾਹਰ ਨਿਕਲੇ ਅਡਵਾਨੀ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਅਡਵਾਨੀ ਸਾਹਿਬ ਮਾਈ ਕੰਟਰੀ ਮਾਈ ਲਾਈਫ ਕਿਤਾਬ ਵਿੱਚ ਸਾਕਾ ਨੀਲਾ ਤਾਰਾ ਬਾਰੇ ਜੋ ਕੁਝ ਲਿਖਿਆ ਹੈ ਕੀ ਉਹ ਠੀਕ ਹੈ? ਤਾਂ ਅਡਵਾਨੀ ਨੇ ਕੋਈ ਜਵਾਬ ਨਹੀ ਦਿੱਤਾ ਤੇ ਉਹ ਹੱਥ ਜੋੜ ਕੇ ਅੱਗ ਚੱਲਦਾ ਬਣਿਆ। ਉਸ ਸਮੇ ਵੀ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆ ਤੇ ਅਕਾਲੀ ਦਲ ਦੇ ਆਗੂਆਂ ਨੂੰ ਚਮੂਣੇ ਲੜੇ ਸਨ ਕਿ ਅਗਲਾ ਮੱਥਾ ਟੇਕਣ ਆਇਆ ਹੈ ਇਸ ਸਮੇਂ ਅਜਿਹਾ ਸਵਾਲ ਨਹੀ ਪੁੱਛਿਆ ਜਾਣਾ ਚਾਹੀਦਾ ਸੀ। ਉਸ ਮੋਦੀ ਨੂੰ ਵੀ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਜਿਸ ਨੇ ਗੁਜਰਾਤ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸਿੱਖਾਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਉਜਾੜਿਆ । ਉਸ ਸਮੇਂ ਤਾਂ ਨਾ ਮੁੱਖ ਸਕੱਤਰ ਦੀ ਸਾਹਿਬ ਜ਼ਮੀਰ ਜਾਗੀ ਤੇ ਨਾ ਹੀ ਕਿਸੇ ਫੇਸਬੁੱਕੀ ਚੇ ਵੱਟਸ ਅੱਪ ਵਾਲੇ ਵੀਰ ਨੇ ਕੋਈ ਇਤਰਾਜ ਪ੍ਰਗਟ ਕੀਤਾ। ਪੰਜਾਬ ਦਾ ਇੱਕ ਰਾਜਪਾਲ ਜਿਸ ਨੇ ਫੌਜ ਵਿੱਚ ਹੁੰਦਿਆ ਇਥੋ ਤੱਕ ਕਿਹਾ ਸੀ ਕਿ ਸਿੱਖਾਂ ਦੀ ਨਸਲ ਤਬਦੀਲ ਕਰ ਦਿੱਤੀ ਜਾਵੇਗੀ । ਸਿੱਖ ਮੁੰਡੇ ਮਾਰ ਦਿੱਤੇ ਜਾਣਗੇ ਤੇ ਕੁੜੀਆ ਆਪੇ ਪ੍ਰਵਾਸੀ ਮਜਦੂਰਾਂ ਨਾਲ ਸ਼ਾਦੀਆ ਕਰਨ ਲਈ ਮਜਬੂਰ ਹੋਣਗੀਆ ਪਰ ਕਿਸੇ ਦੀ ਵੀ ਜ਼ਮੀਰ ਨਹੀ ਜਾਗੀ ਤੇ ਉਸ ਨੂੰ ਬਾਅਦ ਵਿੱਚ ਪੰਜਾਬ ਦਾ ਰਾਜਪਾਲ ਲੱਗਣ ਉਪਰੰਤ ਕਈ ਜਗ•ਾ ਸਨਮਾਨਿਤ ਵੀ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੀ ਇਸ ਦੋਸ਼ ਵਿੱਚੋ ਬਾਹਰ ਨਹੀ ਸੀ। ਜਦੋ ਉਸ ਨੂੰ ਬਸਪਾ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਟਿਕਟ ਦੇ ਦਿੱਤੀ ਤਾਂ ਫਿਰ ਉਹ ਮੁੱਕਰ ਗਿਆ ਤੇ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਤਾਂ ਭਾਈ ਮਨੀ ਸਿੰਘ ਦੀ ਅੰਸ਼ ਵੰਸ਼ ਵਿੱਚੋ ਹੈ। ਇਸੇ ਤਰ•ਾ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਨੂੰ ਸਿਰੋਪਾ ਦੇਣ ਨੂੰ ਲੈ ਕੇ ਕਈ ਲੋਕਾਂ ਨੇ ਕਾਫੀ ਵਿਵਾਦ ਖੜਾ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਵੀ ਕਿਹਾ ਸੀ ਕਿ ਮੈਨੇਜਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਹਿ ਦਿੱਤਾ ਸੀ ਕਿ ਕਾਰਵਾਈ ਹੋਵੇਗੀ ਪਰ ਅੱਜ ਤੱਕ ਕਿਉ ਨਹੀ ਹੋਈ। ਚੱਢਾ ਨੂੰ ਨਾ ਤਾਂ ਪੰਥ ਵਿੱਚੋ ਛੇਕਿਆ ਗਿਆ ਸੀ ਤੇ ਨਾ ਹੀ ਉਸ ਉਪਰ ਕਿਸੇ ਗੁਰਦੁਆਰੇ ਵਿੱਚ ਕੋਈ ਵਸਤੂ ਭੇਟ ਕਰਨ ਤੋ ਰੇਕ ਲਗਾਈ ਸੀ। ਚੱਢਾ ਨੇ ਸੁਲਤਾਨਪੁਰ ਲੋਧੀ ਵਿਖੇ ਕਰੋੜਾਂ ਰੁਪਏ ਦੀ ਮਸ਼ੀਨਰੀ ਤੇ ਲੰਗਰ ਦੇ ਵੱਡੇ ਵੱਡੇ ਕੜਾਹੇ ਭੇਟ ਕੀਤੇ ਜਿਸ ਕਰਕੇ ਉਸ ਨੂੰ ਸਿਰੋਪਾ ਦਿੱਤਾ ਗਿਆ ਸੀ। ਦੂਸਰੇ ਪਾਸੇ ਚੱਢੇ ਨੇ ਜਦੋ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛੱਕਿਆ ਤਾਂ ਉਸ ਵੇਲੇ ਇਤਰਾਜ ਕਿਉ ਨਹੀ ਕੀਤਾ ਗਿਆ? ਜੇਕਰ ਚੱਢੇ ਨੂੰ ਅੰਮ੍ਰਿਤ ਛਕਾਇਆ ਜਾ ਸਕਦਾ ਹੈ ਤਾਂ ਸਿਰੋਪਾ ਕਿਉ ਨਹੀ ਦਿੱਤਾ ਜਾ ਸਕਦਾ। ਇਥੇ ਹੀ ਬੱਸ ਨਹੀ ਜਿਹਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਤੇ ਉਹਨਾਂ ਸਰਕਾਰ ਵੀ ਚਲਾਈ ਤੇ ਉਹਨਾਂ ਨੂੰ ਪਤਾ ਨਹੀ ਕਿੰਨੀ ਵਾਰੀ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੇ ਸਨਮਾਨ ਸਮੇਂ ਕਿਸੇ ਦੀਆ ਭਾਵਨਵਾਂ ਨੂੰ ਠੇਸ ਨਹੀ ਪਹੁੰਚਦੀ। ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਜਦੋ ਇੱਕ ਵੈਬ ਚੈਨਲ ਦਾ ਪੱਤਰਕਾਰ ਬਾਦਲਾਂ ਨੂੰ ਸਨਮਾਨਿਤ ਕਰਨ ਬਾਰੇ ਪੁੱਛਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਕਲ• ਨੂੰ ਮੱਸ਼ਾ ਰੰਘੜ ਵੀ ਆ ਜਾਵੇ ਤਾਂ ਕੀ ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ? ਹੈਡ ਗੰਥੀ ਦੀ ਵੀਡੀਉ ਵੀ ਸ਼ੋਸ਼ਲ ਮੀਡੀਏ ਤੇ ਸੁਣੀ ਜਾ ਸਕਦੀ ਹੈ ਕਿ ਹਾਂ! ਜੇਕਰ ਮੱਸਾ ਰੰਘੜ ਵੀ ਆ ਜਾਵੇਗਾ ਤਾਂ ਸਨਮਾਨਿਤ ਕੀਤਾ ਜਾਵੇਗਾ। ਅੱਜ ਤੱਕ ਉਸ ਹੈਡ ਗ੍ਰੰਥੀ ਨੂੰ ਬਦਲਣ ਜਾਂ ਉਸ ਵਿਰੁੱਧ ਕੋਈ ਕਾਰਵਾਈ ਕਰਨ ਦੀ ਮੰਗ ਨਹੀ ਕੀਤੀ ਤੇ ਨਾ ਹੀ ਸ੍ਰੋਮਣੀ ਕਮੇਟੀ ਪਧਾਨ ਤੇ ਨਾ ਹੀ ਮੁੱਖ ਸਕੱਤਰ ਕਦੇ ਨੂੰ ਚੇਤੇ ਆਇਆ ਹੈ ਕਿ ਕੋਈ ਕਾਰਵਾਈ ਕੀਤੀ ਜਾਵੇ। ਇੱਕ ਵੀਰ ਨੇ ਕਿਹਾ ਕਿ ਜੇਕਰ ਜਗਦੀਸ਼ ਟਾਈਟਲਰ ਆ ਜਾਵੇ ਤਾਂ ਕੀ ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਦਾ ਜਵਾਬ ਇਹ ਹੀ ਹੈ ਕਿ ਉਸ ਨੂੰ ਵੀ ਦਿੱਲੀ ਕਮੇਟੀ ਵਾਲੇ ਸਨਮਾਨਿਤ ਕਰਕੇ ਨਾਮਣਾ ਖੱਟ ਚੁੱਕੇ ਹਨ ਜਿਹੜੇ ਅੱਜ ਕਹਿ ਰਹੇ ਹਨ ਕਿ ਜਗਦੀਸ਼ ਟਾਈਟਲਰ ਨੂੰ ਜੇਲ• ਭੇਜ ਕੇ ਰਹਾਂਗੇ। ਵੀਰੋ ਤੇ ਭੈਣੋ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਸੇ ਦਾ ਵੀ ਵਿਰੋਧ ਕਰਨ ਤੋ ਪਹਿਲਾਂ ਜਰੂਰ ਵਿਚਾਰ ਕਰ ਲਿਆ ਕਰੋ ਕਿਉਕਿ ਮਾਮਲਾ ਕਿਸੇ ਦੇ ਕਿਰਦਾਰ ਦੀ ਹੀ ਸਗੋ ਸਮਾਕਿ ਛਵੀ ਦਾ ਵੀ ਹੈ। ਅਸੀ ਗੁਰਦਾਸ ਮਾਨ ਦੇ ਮੁੱਦਈ ਨਹੀ ਪਰ ਇੰਨਾ ਜਰੂਰ ਕਹਿ ਸਕਦੇ ਹਾਂ ਕਿ ਗੁਰੂ ਘਰ ਸਾਂਝੇ ਹਨ ਤੇ ਸਾਂਝੇ ਹੀ ਰਹਿਣ ਦਿਉ ਪਰ ਜਿਹੜੇ ਉਪਰ ਸਵਾਲ ਉਠਾਏ ਗਏ ਹਨ ਉਹਨਾਂ ਬਾਰੇ ਵਿਚਾਰ ਜਰੂਰ ਕਰਿਉ ਕਿ ''ਦੋਸ਼ੀ ਕੌਣ''।